Fact Check: ਧੋਨੀ ਦੇ ਇਸਲਾਮ ਕਬੂਲਣ ਦਾ ਦਾਅਵਾ ਫਰਜ਼ੀ, ਐਡੀਟੇਡ ਤਸਵੀਰਾਂ ਕੀਤੀਆ ਵਾਇਰਲ

Fact Check, Dhoni's convert to Islam, fake news dhoni, dhoni become muslim,

Fact Check: ਧੋਨੀ ਦੇ ਇਸਲਾਮ ਕਬੂਲਣ ਦਾ ਦਾਅਵਾ ਫਰਜ਼ੀ, ਐਡੀਟੇਡ ਤਸਵੀਰਾਂ ਕੀਤੀਆ ਵਾਇਰਲ

ਖਬਰਿਸਤਾਨ ਨੇਟਵਰਕ। ਸੋਸ਼ਲ ਮੀਡੀਆ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਦੋ ਤਸਵੀਰਾਂ ਵਾਇਰਲ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸਲਾਮਿਕ ਟੋਪੀ ਪਾਏ ਧੋਨੀ ਦੀਆਂ ਵਾਇਰਲ ਤਸਵੀਰਾਂ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ ਸਾਬਕਾ ਕਪਤਾਨ ਨੇ ਇਸਲਾਮ ਕਬੂਲ ਕਰ ਲਿਆ ਹੈ। ਧੋਨੀ ਦੀਆਂ ਇਹ ਤਸਵੀਰਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਧੋਨੀ ਦੀਆਂ ਐਡੀਟੇਡ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

 

ਇਹ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Cricket is my drug, Mufa bhai is my dealer” ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ,“Mashallah! Shubhanallah! 3 times ICC trophy winner, best Indian captain till date, inshaallah MS Dhoni has accepted islam. He has changed his name to MD Danish.”

ਜਿਸਦਾ ਪੰਜਾਬੀ ਵਿੱਚ ਅਨੁਵਾਦ ਹੈ, “ਮਾਸ਼ਾਅੱਲ੍ਹਾ! ਸੁਭਾਨ ਅੱਲ੍ਹਾ! 3 ਵਾਰ ਆਈਸੀਸੀ ਟਰਾਫੀ ਜੇਤੂ, ਹੁਣ ਤੱਕ ਦੇ ਸਰਬੋਤਮ ਭਾਰਤੀ ਕਪਤਾਨ ਇੰਸ਼ਾਅੱਲ੍ਹਾ ਐਮਐਸ ਧੋਨੀ ਨੇ ਇਸਲਾਮ ਕਬੂਲ ਕਰ ਲਿਆ ਹੈ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਐਮਡੀ ਦਾਨਿਸ਼ ਰੱਖ ਲਿਆ ਹੈ।

ਦਾਅਵਾ ਝੂਠਾ ਹੈ

ਵਾਇਰਲ ਦਾਅਵੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਪਹਿਲੀ ਤਸਵੀਰ ਚ ਧੋਨੀ ਨੇ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਦਕਿ ਦੂਜੀ ਤਸਵੀਰ ਚ ਉਨ੍ਹਾਂ ਨੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਦੋਵਾਂ ਤਸਵੀਰਾਂ ਚ ਉਨ੍ਹਾਂ ਨੇ ਸਿਰ ਤੇ ਇਸਲਾਮਿਕ ਟੋਪੀ ਪਾਈ ਹੋਈ ਹੈ। ਜਾਂਚ ਦੇ ਲਈ ਅਸੀਂ ਵਾਇਰਲ ਹੋ ਰਹੀਆਂ ਦੋਨਾਂ ਤਸਵੀਰਾਂ ਦੀ ਵੱਖ- ਵੱਖ ਜਾਂਚ ਕਰਨ ਦਾ ਫੈਸਲਾ ਕੀਤਾ।

ਪਹਿਲੀ ਤਸਵੀਰ

ਧੋਨੀ ਦੀ ਲਾਲ ਟੀ-ਸ਼ਰਟ ਵਾਲੀ ਪਹਿਲੀ ਤਸਵੀਰ ਦੀ ਜਾਂਚ ਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ ਇਹ ਤਸਵੀਰ indiatvnews.com ‘ਤੇ 2010 ਦੀ ਇੱਕ ਖਬਰ ਵਿੱਚ ਮਿਲੀ। ਇਸ ਤਸਵੀਰ ਚ ਉਹ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਸੀ। ਪਰ ਇਸ ਤਸਵੀਰ ਚ ਉਨ੍ਹਾਂ ਨੇ ਸਿਰ ਤੇ ਇਸਲਾਮਿਕ ਟੋਪੀ ਨਹੀਂ ਪਾਈ ਹੋਈ ਸੀ।

 

ਇਹ ਤਸਵੀਰ ਦੂਜੇ ਐਂਗਲ ਨਾਲ ਸਾਨੂੰ NDTV ਦੀ ਇੱਕ ਖਬਰ ਵਿੱਚ ਵੀ ਮਿਲੀ। ਇਸ ਤਸਵੀਰ ਵਿੱਚ ਵੀ ਧੋਨੀ ਨੇ ਇਸਲਾਮਿਕ ਟੋਪੀ ਨਹੀਂ ਪਾਈ ਹੋਈ ਸੀ।

ਦੂਜੀ ਤਸਵੀਰ

ਧੋਨੀ ਦੀ ਪੀਲੀ ਟੀ-ਸ਼ਰਟ ਵਾਲੀ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਦਾ ਸਹਾਰਾ ਲਿਆ। ਸਾਨੂੰ ਇਹ ਤਸਵੀਰ www.thenewsminute.com ‘ਤੇ 2020 ਦੀ ਇੱਕ ਖਬਰ ਵਿੱਚ ਮਿਲੀ। ਪਰ ਇਸ ਤਸਵੀਰ ਚ ਉਨ੍ਹਾਂ ਨੇ ਸਿਰ ਤੇ ਇਸਲਾਮਿਕ ਟੋਪੀ ਨਹੀਂ ਪਾਈ ਹੋਈ ਸੀ।

ਧੋਨੀ ਦੀਆਂ ਇਹ ਤਸਵੀਰਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਤਿਆਰ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ ਯੂਜ਼ਰਸ ਧੋਨੀ ਦੀਆਂ ਐਡਿਟ ਕੀਤੀਆਂ ਤਸਵੀਰਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

 

 


Aug 8 2022 7:37PM
Fact Check, Dhoni's convert to Islam, fake news dhoni, dhoni become muslim,
Source:

ਨਵੀਂ ਤਾਜੀ

ਸਿਆਸੀ