ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਹਿਰਾ ਸਦਮਾ ਲੱਗਾ ਹੈ। ਡੱਲੇਵਾਲ ਦੀ ਪੋਤਰੀ ਰਾਜਨਦੀਪ ਕੌਰ ਅਕਾਲ ਚਲਾਣਾ ਕਰ ਗਏ। ਜੋ ਕਿ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ।
ਕਈ ਦਿਨਾਂ ਤੋਂ ਸੀ ਬੀਮਾਰ
ਰਾਜਨਦੀਪ ਕੌਰ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ ਤੇ ਹਸਪਤਾਲ ਵਿਚ ਦਾਖ਼ਲ ਸੀ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਈ। ਇਸ ਨਾਲ ਪੂਰੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ।
ਅੰਤਿਮ ਸੰਸਕਾਰ ਉਤੇ ਨਹੀਂ ਪੁੱਜ ਸਕੇ ਡੱਲੇਵਾਲ
ਦੱਸ ਦੇਈਏ ਕਿ ਡੱਲੇਵਾਲ ਲਈ ਇਹ ਦੁੱਖ ਉਦੋਂ ਹੋਰ ਵੀ ਵੱਡਾ ਹੋ ਗਿਆ ਜਦੋਂ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਬੱਚੀ ਦੇ ਅੰਤਮ ਸੰਸਕਾਰ ਉੱਪਰ ਨਹੀਂ ਪਹੁੰਚ ਸਕੇ। ਦੱਸ ਦੇਈਏ ਕਿ ਅੱਜ ਚੰਡੀਗੜ੍ਹ ਵਿਚ ਕੇਂਦਰ ਤੇ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੈ, ਡੱਲੇਵਾਲ ਨੂੰ ਉਸ ਵਿਚ ਸ਼ਾਮਲ ਹੋਣ ਲਈ ਐਂਬੂਲੈਂਸ ਰਾਹੀਂ ਲਿਆਂਦਾ ਗਿਆ, ਜੋ ਲਗਭਗ 3 ਮਹੀਨਿਆਂ ਤੋਂ ਕਿਸਾਨੀ ਮੰਗਾਂ ਲਈ ਖਨੌਰੀ ਬਾਰਡਰ ਉਤੇ ਮਰਨ ਵਰਤ ਉਤੇ ਬੈਠੇ ਹੋਏ ਹਨ।