HS ਫੂਲਕਾ ਨੇ ਕੀਤੀ ਦਿਲਦੀਤ ਦੋਸਾਂਝ ਦੀ ਫ਼ਿਲਮ 'ਜੋਗੀ' ਦੇਖਣ ਦੀ ਜ਼ੋਰਦਾਰ ਸਿਫਾਰਸ਼, ਅਜਿਹੀਆਂ ਹੋਰ ਫ਼ਿਲਮਾਂ ਦੀ ਲੋੜ

diljit singh dosanjh, jogi movie, hs phoolka

HS ਫੂਲਕਾ ਨੇ ਕੀਤੀ ਦਿਲਦੀਤ ਦੋਸਾਂਝ ਦੀ ਫ਼ਿਲਮ 'ਜੋਗੀ' ਦੇਖਣ ਦੀ ਜ਼ੋਰਦਾਰ ਸਿਫਾਰਸ਼, ਅਜਿਹੀਆਂ ਹੋਰ ਫ਼ਿਲਮਾਂ ਦੀ ਲੋੜ

ਖ਼ਬਰਿਸਤਾਨ ਨੈੱਟਵਰਕ - ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੋਸਾਂਝ  ਦੀ ਫਿਲਮ ਜੋਗੀ Netflix 'ਤੇ ਆ ਗਈ ਹੈ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ।ਸੱਚੀ ਘਟਨਾ ਤੇ ਆਧਾਰਿਤ ਇਸ ਫਿਲਮ 'ਚ ਨੌਜਵਾਨ ਸਿੱਖ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ।ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਨੇ ਜੋਗੀ ਦਾ ਕਿਰਦਾਰ ਨਿਭਾਇਆ ਹੈ। ਅਲੀ ਅੱਬਾਸ ਵਲੋਂ ਨਿਰਦੇਸ਼ਿਤ ਕੀਤੀ ਫਿਲਮ ਨੂੰ ਲੈ ਕੇ ਐਚ ਐਸ ਫੂਲਕਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 ਉੱਘੇ ਵਕੀਲ ਐਚ ਐਸ ਫੂਲਕਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਜੋਗੀ ਫਿਲਮ 1984 ਸਿੱਖ ਕਤਲੇਆਮ ਦੇ 3 ਦਿਨਾਂ ਦੀ ਅਸਲ ਤਸਵੀਰ ਨੂੰ ਦਰਸਾਉਂਦੀ ਹੈ। ਇਹ ਫਿਲਮ ਸੱਚੀਆਂ ਘਟਨਾਵਾਂ ਦੇ ਬਹੁਤ ਨੇੜੇ ਹੈ। ਪਾਤਰ ਜੋਗੀ ਦੀ ਭੂਮਿਕਾ ਮੋਹਨ ਸਿੰਘ ਦੀ ਸੱਚੀ ਕਹਾਣੀ ਹੈ। ਜੋ ਆਪਣੇ ਵਾਲ ਕੱਟ ਕੇ ਇੰਡੀਅਨ ਐਕਸਪ੍ਰੈਸ ਤੱਕ ਪਹੁੰਚਿਆ, ਜਿਸ ਨੇ ਮੀਡੀਆ ਅਤੇ ਫੌਜ ਨੂੰ ਤ੍ਰਿਲੋਕਪੁਰੀ ਲਿਆਂਦਾ।

ਫੂਲਕਾ ਨੇ ਟਵੀਟ ਕੀਤਾ. "ਅੱਜ ਕੋਈ ਵੀ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿ ਦਿੱਲੀ ਦੇ ਹਰ ਕੋਨੇ ਵਿਚ ਹਥਿਆਰਬੰਦ ਭੀੜ ਪੁਲਿਸ ਦੀ ਪੂਰੀ ਮਦਦ ਨਾਲ ਸਿੱਖਾਂ ਦਾ ਸ਼ਿਕਾਰ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਖੁੱਲ੍ਹੇਆਮ ਮਾਰ ਰਹੀ ਸੀ।ਉਸ ਸਥਿਤੀ ਨੂੰ ਦਰਸਾਉਣ ਲਈ ਸਾਨੂੰ ਅਜਿਹੀਆਂ ਹੋਰ ਫ਼ਿਲਮਾਂ ਦੀ ਲੋੜ ਹੈ। ਮੈਂ ਸਾਰਿਆਂ ਨੂੰ ਫਿਲਮ ਦੇਖਣ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ।"


Sep 17 2022 5:46PM
diljit singh dosanjh, jogi movie, hs phoolka
Source:

ਨਵੀਂ ਤਾਜੀ

ਸਿਆਸੀ