ਖਬਰਿਸਤਾਨ ਨੈੱਟਵਰਕ, ਮੁੰਬਈ - ਹਾਲ ਹੀ 'ਚ ਕਾਮੇਡੀਅਨ ਕਪਿਲ ਸ਼ਰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਆਏ ਸਨ, ਜਿਨ੍ਹਾਂ ਦੀਆਂ ਤਸਵੀਰਾਂ ਕਪਿਲ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕਪਿਲ ਨੇ ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ- "ਕੱਲ ਸ਼ਾਮ ਮੁੰਬਈ ਚ ਵੱਡੇ ਵੀਰ ਅਤੇ ਮਾਣਯੋਗ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ @bhagwantmann1 ਹੋਰਾਂ ਨਾਲ ਬੜੇ ਲੰਮੇ ਸਮੇਂ ਬਾਦ ਮੁਲਾਕਾਤ ਹੋਈ,ਦਿਲ ਚ ਪਿਆਰ ਤੇ ਜੱਫੀ ਚ ਨਿੱਘ ਪਹਿਲਾਂ ਨਾਲੌ ਵੀ ਜਿਆਦਾ ਸੀ,ਕੁਝ ਪੁਰਾਣਿਆਂ ਯਾਦਾਂ ਸਾਂਝਿਆਂ ਕੀਤੀਆਂ,ਬੜੀ ਪਿਆਰੀ ਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ,ਮਾਨ ਅਤੇ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਭਾਜੀ 🙏 ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ ਸਾਡੇ ਵੀਰ ਨੂੰ ❤️love you 🙏।"
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ