ਪੰਜਾਬ ਦੇ CM ਭਗਵੰਤ ਸਿੰਘ ਮਾਨ ਵੀਰਵਾਰ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਮੁੱਖ ਮੰਤਰੀ ਮਾਨ ਦਾ ਹਾਲ ਚਾਲ ਪੁੱਛਣ ਮੋਹਾਲੀ ਪਹੁੰਚੇ। ਪਰਗਟ ਸਿੰਘ ਨੇ ਹਸਪਤਾਲ ਜਾ ਕੇ ਸੀਐਮ ਮਾਨ ਦਾ ਹਾਲ ਚਾਲ ਪੁੱਛਿਆ ਅਤੇ ਜਲਦੀ ਠੀਕ ਹੋਣ ਲਈ ਕਿਹਾ।
1-2 ਦਿਨਾਂ 'ਚ ਮਿਲ ਜਾਵੇਗੀ ਛੁੱਟੀ
ਸੀਐਮ ਮਾਨ ਦਾ ਹਾਲਚਾਲ ਜਾਣਨ ਤੋਂ ਬਾਅਦ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਹਸਪਤਾਲ 'ਚ ਗੱਲ ਹੋਈ ਹੈ। ਉਨ੍ਹਾਂ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਉਹ ਜਲਦੀ ਠੀਕ ਹੋ ਜਾਣਗੇ ਅਤੇ 1-2 ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਹਾਲਾਂਕਿ ਉਹ ਅਜੇ ਵੀ ਡਾਕਟਰਾਂ ਦੀ ਨਿਗਰਾਨੀ 'ਚ ਹਨ।
ਲੈਪਟੋਸਪਾਇਰੋਸਿਸ ਇਨਫੈਕਸ਼ਨ ਤੋਂ ਪੀੜਤ
ਸੀਐਮ ਮਾਨ ਦਾ ਹਾਲ ਹੀ ਵਿੱਚ ਟੈਸਟ ਹੋਇਆ ਸੀ। ਜਿਸ ਦੀ ਰਿਪੋਰਟ ਕੱਲ੍ਹ ਸਾਹਮਣੇ ਆਈ ਹੈ। ਰਿਪੋਰਟ ਵਿੱਚ, ਉਹ ਲੈਪਟੋਸਪਾਇਰੋਸਿਸ ਲਈ ਪਾਜ਼ੇਟਿਵ ਪਾਇਆ ਗਿਆ ਹੈ, ਜੋ ਕਿ ਇੱਕ ਕਿਸਮ ਦੀ ਇਨਫੈਕਸ਼ਨ ਹੈ। ਅਸਲ ਵਿੱਚ, ਲੇਪਟੋਸਪਾਇਰੋਸਿਸ ਜਾਨਵਰਾਂ ਦੇ ਪਿਸ਼ਾਬ ਨਾਲ ਦੂਸ਼ਿਤ ਪਾਣੀ, ਭੋਜਨ ਜਾਂ ਮਿੱਟੀ ਦੇ ਸੰਪਰਕ 'ਚ ਆਉਣ ਨਾਲ ਮਨੁੱਖਾਂ 'ਚ ਫੈਲਦਾ ਹੈ। ਇਹ ਗਰਮ ਵਾਤਾਵਰਣ 'ਚ ਆਮ ਹੈ. ਸੀਐਮ ਮਾਨ ਇਸ ਵਾਇਰਸ ਦੇ ਸੰਪਰਕ 'ਚ ਆਏ ਹਨ।
ਹਸਪਤਾਲ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ
ਸ਼ਨੀਵਾਰ ਨੂੰ ਹਸਪਤਾਲ ਦੁਆਰਾ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ। ਬੁਲੇਟਿਨ 'ਚ ਦੱਸਿਆ ਗਿਆ ਕਿ ਪਲਮਨਰੀ ਆਰਟਰੀ 'ਚ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੁਣ ਹੱਲ ਹੋ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਖੂਨ ਦੀ ਜਾਂਚ ਦੀ ਰਿਪੋਰਟ 'ਚ ਲੈਪਟੋਸਪਾਇਰੋਸਿਸ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਐਂਟਰੀ ਬਾਇਓਟਿਕਸ 'ਤੇ ਰੱਖਿਆ ਗਿਆ ਹੈ।