ਖਬਰਿਸਤਾਨ ਨੈਂੱਟਵਰਕ ਨਿਊਜ਼ ਡੈਸਕ- ਪੰਜਾਬੀ ਮੂਵੀ ਮੰਜੇ ਬਿਸਤਰੇ-2 ਤੋਂ ਬਾਅਦ ਮੰਜੇ ਬਿਸਤਰੇ-3 ਲਈ ਵੀ ਜਲਦ ਸ਼ੂਟ ਸ਼ੁਰੂ ਹੋ ਸਕਦਾ ਹੈ। ਪੰਜਾਬੀ ਇੰਡਸਟਰੀ ਦੇ ਸੁਪਰਹਿੱਟ ਕਲਾਕਾਰ ਗਿੱਪੀ ਗਰੇਵਾਲ ਬੈਕ-ਟੂ-ਬੈਕ ਆਪਣੀਆਂ ਫ਼ਿਲਮਾਂ ਦੀ ਅਨਾਊਸਮੈਂਟ ਕਰ ਰਹੇ ਹਨ। ਗਿੱਪੀ ਦੀ ਮੋਸਟ ਅਵੇਟੇਡ ਥ੍ਰੀਕਵਲ 'ਮੰਜੇ ਬਿਸਤਰੇ 3' ਦੀ ਅਨਾਊਸਮੈਂਟ ਹੋ ਗਈ ਹੈ। ਗਿੱਪੀ ਦੀ ਮੰਜੇ ਬਿਸਤਰੇ ਸੀਰੀਜ਼ ਦੇ ਪਹਿਲੇ 2 ਭਾਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਹੁਣ ਵਾਰੀ ਹੈ 'ਮੰਜੇ ਬਿਸਤਰੇ 3' ਦੀ। ਉਮੀਦ ਹੈ ਇਹ ਮੂਵੀ ਪਹਿਲੀਆਂ ਨਾਲੋਂ ਵੀ ਜ਼ਿਆਦਾ ਧੂਮ ਮਚਾਵੇਗੀ
ਜਾਣਕਾਰੀ ਅਨੁਸਾਰ ਫਿਲਮ 'ਮੰਜੇ ਬਿਸਤਰੇ-3' ਦਾ ਸ਼ੂਟ ਵੀ ਜਲਦ ਸ਼ੁਰੂ ਹੋਣ ਵਾਲਾ ਹੈ, ਜੋ ਕਿ 26 ਜੁਲਾਈ, 2024 ਨੂੰ ਰਿਲੀਜ਼ ਹੋਵੇਗੀ ਹੈ। ਇਸ ਫਿਲਮ ਦਾ ਪਹਿਲਾ ਭਾਗ ਪੰਜਾਬ ਤੇ ਦੂਜਾ ਭਾਗ ਕੈਨੇਡਾ 'ਚ ਸ਼ੂਟ ਹੋਇਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਮੇਕਰਸ 'ਮੰਜੇ ਬਿਸਤਰੇ 3' ਲਈ ਕਿਸ ਲੋਕੇਸ਼ਨ ਦੀ ਚੋਣ ਕਰਦੇ ਹਨ। ਇਸ ਥ੍ਰੀਕੁਅਲ ਨੂੰ ਬਲਜੀਤ ਸਿੰਘ ਦਿਓ ਦੁਆਰਾ ਡਾਇਰੈਕਟ ਕੀਤਾ ਜਾਵੇਗਾ ਤੇ ਰਾਣਾ ਰਣਬੀਰ ਨੇ ਇਸ ਫਿਲਮ ਨੂੰ ਲਿਖਿਆ ਹੈ। 'ਮੰਜੇ ਬਿਸਤਰੇ 3' ਗਿੱਪੀ ਗਰੇਵਾਲ ਦੇ ਬੈਨਰ ਹੇਠ ਹੀ ਰਿਲੀਜ਼ ਹੋਵੇਗੀ।
ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਰਘਵੀਰ ਬੋਲੀ, ਮਲਕੀਤ ਰੌਣੀ, ਸਰਦਾਰ ਸੋਹੀ, ਅਨੀਤਾ ਦੇਵਗਨ, ਹੌਬੀ ਧਾਲੀਵਾਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਬਨਿੰਦਰ ਬੰਨੀ ਤੇ ਕਈ ਹੋਰ ਕਲਾਕਾਰ ਸ਼ਾਮਲ ਹਨ। ਇਸ ਫਿਲਮ ਦੀ ਲੀਡ ਅਦਾਕਾਰਾ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। ਫਿਲਮ 'ਮੰਜੇ ਬਿਸਤਰੇ' 3 ਲਈ ਦਰਸ਼ਕਾਂ ਨੂੰ ਇੱਕ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ