ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ 'ਤੇ ਮਿਸਿਜ਼ ਸਿੱਧੂ ਦਾ ਗੁੱਸਾ 7ਵੇਂ ਅਸਮਾਨ 'ਤੇ, TWEET ਕਰ ਕੇ ਆਖ ਦਿੱਤੀਆਂ ਇਹ ਗੱਲਾਂ

navjot kaur sidhu, sidhu couple, navjot kaur sidhu tweet, tranding news tweet sidhu

ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ 'ਤੇ ਮਿਸਿਜ਼ ਸਿੱਧੂ ਦਾ ਗੁੱਸਾ 7ਵੇਂ ਅਸਮਾਨ 'ਤੇ, TWEET ਕਰ ਕੇ ਆਖ ਦਿੱਤੀਆਂ ਇਹ ਗੱਲਾਂ

ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ- ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ‘ਤੇ ਰਿਹਾਈ ਨਾ ਹੋਣ ਕਾਰਨ ਉਨ੍ਹਾਂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਦਾ ਗੁੱਸਾ ਸਤਵੇਂ ਅਸਮਾਨ ਉਤੇ ਹੈ। ਜਾਣਕਾਰੀ ਅਨੁਸਾਰ ਡਾ.ਨਵਜੋਤ ਕੌਰ ਸਿੱਧੂ ਨੇ ਟਵੀਟ ਕੀਤਾ ਹੈ ਕਿ ,”ਗੈਂਗਸਟਰਾਂ, ਨਸ਼ੇ ਦੇ ਸੌਦਾਗਰਾਂ, ਕੱਟੜ ਅਪਰਾਧੀਆਂ ਤੇ ਬਲਾਤਕਾਰੀਆਂ ਨੂੰ ਸਰਕਾਰੀ ਨੀਤੀ ਤੋਂ ਰਾਹਤ ਜਾਂ ਜ਼ਮਾਨਤ ਮਿਲ ਸਕਦੀ ਹੈ ਪਰ ਇੱਕ ਸੱਚੇ, ਇਮਾਨਦਾਰ ਵਿਅਕਤੀ ਉਸ ਗੁਨਾਹ ਦੀ ਸਜ਼ਾ ਭੋਗਦਾ ਹੈ ਜੋ ਉਸਨੇ ਨਹੀਂ ਕੀਤਾ। ਕੇਂਦਰ ਵੱਲੋਂ ਦਿੱਤੇ ਗਏ ਨਿਆਂ ਅਤੇ ਰਾਹਤ ਤੋਂ ਵਾਂਝੇ ਹਨ। ਵਾਹਿਗੁਰੂ ਮੇਹਰ ਕਰੇ ਜਿਹੜੇ ਤੁਹਾਨੂੰ ਭੁੱਲ ਗਏ ਹਨ।”

ਦੱਸ ਦੇਈਏ ਕਿ ਕਿ ਸਿੱਧੂ ਕਿ ਪਹਿਲਾਂ 26 ਜਨਵਰੀ ਨੂੰ ਵੀ ਨਵਜੋਤ ਕੌਰ ਸਿੱਧੂ ਦਾ ਟਵੀਟ ਸਾਹਮਣੇ ਆਇਆ ਸੀ, ਜਿਸ ਵਿੱਚ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਨਾਰਾਜ਼ ਨਵਜੋਤ ਕੌਰ ਸਿੱਧੂ ਨੇ ਲਿਖਿਆ ਸੀ ਕਿ ਨਵਜੋਤ ਸਿੱਧੂ ਖੌਫਨਾਕ ਜਾਨਵਰ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਇਸੇ ਕਰਕੇ ਉਨ੍ਹਾਂ ਨੂੰ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਰਿਹਾਈ ਦੀ ਰਾਹਤ ਨਹੀਂ ਦਿੱਤੀ ਜਾ ਰਹੀ, ਸਾਰਿਆਂ ਨੂੰ ਬੇਨਤੀ ਹੈ ਕਿ ਸਿੱਧੂ ਤੋਂ ਦੂਰ ਰਹਿਣ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ 26 ਜਨਵਰੀ ਨੂੰ ਰਿਹਾਅ ਹੋਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਸਿੱਧੂ ਦੀ ਰਿਹਾਈ ਨਹੀਂ ਹੋ ਸਕੀ।

ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ


https://chat.whatsapp.com/IYWIxWuOGlq3AzG0mGNpz0


Jan 29 2023 11:41AM
navjot kaur sidhu, sidhu couple, navjot kaur sidhu tweet, tranding news tweet sidhu
Source:

ਨਵੀਂ ਤਾਜੀ

ਸਿਆਸੀ