ਪੰਜਾਬੀ ਇੰਡਸਟਰੀ ਵਿੱਚ ਆਪਣੇ ਗੀਤਾਂ ਨਾਲ ਧੂਮਾਂ ਪਾਉਣ ਵਾਲੀ ਸਿੰਗਰ ਸਾਰਾ ਗੁਰਪਾਲ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਸਬੰਧ ਹਰਿਆਣਾ ਦੇ ਨਾਲ ਹੈ ਅਤੇ ਉਨ੍ਹਾਂ ਦਾ ਅਸਲ ਨਾਂਅ ਰਚਨਾ ਦੇਵੀ ਹੈ। ਉਹਨਾਂ ਨੇ ਚੰਡੀਗੜ੍ਹ ਤੋਂ ਆਪਣੀ ਫੈਸ਼ਨ ਡਿਜ਼ਾਈਨਿੰਗ ਦੀ ਸਿੱਖਿਆ ਪੂਰੀ ਕੀਤੀ। ਦਸੱਦੀਏ ਕਿ ਅਦਾਕਾਰਾ ਆਪਣੀ ਫਿਲਮ ਮੰਜੇ ਬਿਸਤਰੇ, ਸ਼ਾਵਾ ਨੀ ਗਿਰਧਾਰੀ ਲਾਲ ਅਤੇ ਡੇਂਜਰ ਡਾਕਟਰ ਜੈਲੀ ਤੋਂ ਮਸ਼ਹੂਰ ਹੋਏ। ਇਸ ਦੇ ਨਾਲ ਹੀ ਉਹਨਾਂ ਨੇ ਰਿਐਲਿਟੀ ਸ਼ੋਅ ਬਿੱਗ ਬੌਸ 14 ਵਿੱਚ ਵੀ ਹਿੱਸਾ ਲਿਆ ਸੀ। ਦਸੱਦੀਏ ਕਿ ਫਿਲਮਫੇਅਰ ਅਵਾਰਡਸ ਵਿੱਚ ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰਾ ਲਈ ਵੀ ਸਾਰਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਗਾਇਕੀ ਦੇ ਖੇਤਰ ਵਿੱਚ ਵੀ ਉਹ ਨਿੱਤਰ ਚੁੱਕੇ ਹਨ ਅਤੇ ਉਨ੍ਹਾਂ ਦੇ ਕੁਝ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਸਾਰਾ ਗੁਰਪਾਲ ਜਦੋਂ ਬਿੱਗ ਬੌਸ ਦੇ ਘਰ ਵਿੱਚ ਆਈ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਉਹ ਕਾਫੀ ਦੇਰ ਤੱਕ ਬਿੱਗ ਬੌਸ ਦੇ ਘਰ ਵਿੱਚ ਟਿਕ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ ਉਨ੍ਹਾਂ ਨੂੰ ਬਹੁਤ ਜਲਦ ਘਰ ਤੋਂ ਬਾਹਰ ਆਉਣ ਪਿਆ। ਇਹ ਹੀ ਨਹੀਂ ਘਰ ਤੋਂ ਬਾਹਰ ਆਉਣ ਤੋਂ ਬਾਅਦ ਸਾਰਾ ਗੁਰਪਾਲ ਨੇ ਬਿੱਗ ਬੌਸ ਘਰ ਵਿੱਚ ਆਏ ਸੀਨੀਅਰਜ਼ ਤੇ ਬਾਇਸਡ ਖੇਡਣ 'ਤੇ ਇਲਜ਼ਾਮ ਵੀ ਲਗਾਏ ਸੀ ਅਤੇ ਕਈ ਤਸਵੀਰਾਂ ਉਨ੍ਹਾਂ ਦੀਆਂ ਵਾਇਰਲ ਹੋਈਆਂ ਸਨ ਜਿਸ ਵਿੱਚ ਉਨ੍ਹਾਂ ਦੀਆਂ ਅੱਖਾਂ ਲਾਲ ਦਿਖਾਈ ਦੇ ਰਹੀਆਂ ਸਨ , ਕਿਉਂਕਿ ਬਿੱਗ ਬੌਸ ਦੇ ਘਰ ਵਿੱਚ ਖੇਡ ਰਹੀ ਕੰਟੈਸਟੈਟ ਨਿੱਕੀ ਤੰਬੋਲੀ ਨੇ ਆਪਣਾ ਨੌਂਹ ਸਾਰਾ ਦੇ ਅੱਖਾਂ 'ਤੇ ਖੇਡ ਦੌਰਾਨ ਮਾਰੇ ਸਨ। ਅਤੇ ਸਾਰਾ ਦੀਆਂ ਇਹ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਕਈ ਪੰਜਾਬੀ ਸਿਤਾਰਿਆਂ ਨੇ ਆਪਣਾ ਰਿਐਕਸ਼ਨ ਵੀ ਦਿੱਤਾ ਸੀ।
ਇਹ ਹੀ ਨਹੀਂ ਸਾਰਾ ਦੀਆਂ ਕੁੱਝ ਵਿਆਹੁਤਾ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਵਿੱਚ ਖੁਦ ਨੂੰ ਸਾਰਾ ਦਾ ਪਤੀ ਦੱਸਣ ਵਾਲੇ ਤੁਸ਼ਾਰ ਕੁਮਾਰ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਵਿਆਹ ਉਨ੍ਹਾਂ ਨਾਲ ਪਹਿਲਾਂ ਹੀ ਹੋ ਚੁੱਕਿਆ ਹੈ ਪਰ ਜਦੋਂ ਸਾਰਾ ਇਹ ਉੱਡ ਰਹੀਆਂ ਅਫਵਾਹਾਂ ਬਾਰੇ ਪਤਾ ਚਲਿਆ ਤਾਂ ਸਿੰਗਰ ਨੇ ਇਨ੍ਹਾਂ ਖਬਰਾਂ ਨੂੰ ਕੇਵਲ ਅਫਵਾਹ ਦੱਸਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਕਬੂਲ ਕੀਤਾ ਅਤੇ ਕਿਹਾ ਕਿ ਜਿਸ ਰਿਸ਼ਤੇ ਵਿੱਚ ਪਿਆਰ ਅਤੇ ਇਜ਼ਤ ਨਾ ਹੋਵੇ ਉਸ ਨੂੰ ਛੱਡ ਅੱਗੇ ਵੱਧ ਜਾਣਾ ਚਾਹੀਦਾ ਹੈ।