ਖਬਰਿਸਤਾਨ ਨੈੱਟਵਰਕ ਫਿਰੋਜ਼ਪੁਰ- ਸਾਹਨੇਵਾਲ-ਅੰਮ੍ਰਿਤਸਰ ਰੇਲਵੇ ਰੂਟ ’ਤੇ ਵੱਖ-ਵੱਖ ਥਾਵਾਂ ਉਤੇ ਮੁਰੰਮਤ ਨੂੰ ਲੈ ਕੇ ਰੇਲ ਵਿਭਾਗ ਨੇ ਇਸ ਰੂਟ ਉਤੇ ਚੱਲਣ ਵਾਲੀਆਂ ਗੱਡੀਆਂ ਲਈ ਬਦਲਵਾਂ ਰੂਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਟਰੈਕ ’ਤੇ ਚੱਲਣ ਵਾਲੀ ਗੱਡੀ ਨੰਬਰ 19225-19226 ਨੂੰ ਰੂਟ ਬਦਲ ਕੇ ਕੱਢਿਆ ਜਾਵੇਗਾ।
6 ਦਿਨਾਂ ਦੌਰਾਨ ਰੂਟ ਹੋਵੇਗਾ ਬਦਲਵਾਂ
ਉੱਤਰ ਰੇਲਵੇ ਹੈੱਡ ਕੁਆਰਟਰ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਬਿਆਸ-ਬੁਟਾਰੀ, ਟਾਂਗਰਾ-ਜੰਡਿਆਲਾ ਅਤੇ ਜੰਡਿਆਲਾ-ਮਾਨਾਂਵਾਲਾ ਸਟੇਸ਼ਨਾਂ ਵਿਚਾਲੇ ਵੱਖ-ਵੱਖ ਦਿਨਾਂ ਦੌਰਾਨ ਜ਼ਰੂਰੀ ਕੰਮ ਕੀਤੇ ਜਾਣੇ ਹਨ, ਜਿਸ ਕਾਰਨ 16, 20, 23 ਤੇ 27 ਫਰਵਰੀ, 2 ਮਾਰਚ ਅਤੇ 6 ਮਾਰਚ ਨੂੰ ਉਕਤ ਦੋਵੇਂ ਰੇਲਗੱਡੀਆਂ ਨੂੰ ਜਲੰਧਰ ਸ਼ਹਿਰ ਤੋਂ ਮੁਕੇਰੀਆਂ ਦੇ ਰਸਤੇ ਪਠਾਨਕੋਟ ਭੇਜਿਆ ਜਾਵੇਗਾ। ਇਨਾਂ ਗੱਡੀਆਂ ਦਾ ਬਿਆਸ, ਅੰਮ੍ਰਿਤਸਰ, ਵੇਰਕਾ, ਬਟਾਲਾ, ਧਾਰੀਵਾਲ, ਗੁਰਦਾਸਪੁਰ ਸਟੇਸ਼ਨਾਂ ’ਤੇ ਸਟਾਪੇਜ ਨਹੀਂ ਹੋਵੇਗਾ।
ਅੰਬਾਲਾ-ਦਿੱਲੀ ਬਲਾਕ ਕਾਰਨ ਪ੍ਰਭਾਵਿਤ ਹੋਣਗੀਆਂ 6 ਰੇਲਗੱਡੀਆਂ
ਰੇਲ ਵਿਭਾਗ ਵੱਲੋਂ ਅੰਬਾਲਾ ਕੈਂਟ-ਦਿੱਲੀ ਰੇਲ ਸੈਕਸ਼ਨ ਵਿਚਾਲੇ ਕੀਤੇ ਜਾ ਰਹੇ ਕੰਮ ਕਾਰਨ ਫਿਰੋਜ਼ਪੁਰ ਮੰਡਲ ਦੀਆਂ 6 ਰੇਲਗੱਡੀਆਂ ਪ੍ਰਭਾਵਿਤ ਹੋਣਗੀਆਂ। ਉੱਤਰ ਰੇਲਵੇ ਹੈਡਕੁਆਰਟਰ ਵੱਲੋਂ ਜਾਰੀ ਸੂਚਨਾ ਅਨੁਸਾਰ ਵਿਭਾਗ ਵੱਲੋਂ ਤਾਰੋਈ-ਭੈਣੀ ਖੁਰਦ ਸਟੇਸ਼ਨਾਂ ਵਿਚਾਲੇ 12 ਫਰਵਰੀ ਨੂੰ ਪੁਲ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਵੀਂ ਦਿੱਲੀ-ਜਲੰਧਰ ਵਿਚਾਲੇ ਚੱਲਣ ਵਾਲੇ ਗੱਡੀ ਨੰਬਰ 14681 ਐਤਵਾਰ ਨੂੰ ਰੱਦ ਰਹੇਗੀ।
ਦੇਰੀ ਨਾਲ ਚੱਲ ਰਹੀਆਂ ਰੇਲਗੱਡੀਆਂ
ਇਸ ਤੋਂ ਇਲਾਵਾ ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈਸ ਗੱਡੀ ਨੰਬਰ 12460 ਨੂੰ ਅੰਬਾਲਾ ਕੈਂਟ ਤੋਂ ਅੱਗੇ ਰੱਦ ਕਰਦੇ ਹੋਏ ਇੱਥੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ। ਅੰਮ੍ਰਿਤਸਰ-ਬਾਂਦਰਾ ਟਰਮੀਨਲਜ਼ ਗੱਡੀ ਨੰਬਰ 12926 ਨੂੰ 105 ਮਿੰਟ ਦੇਰੀ ਨਾਲ, ਅੰਮ੍ਰਿਤਸਰ-ਕਟਿਹਾਰ ਅਮਰਪਾਲੀ ਐਕਸਪ੍ਰੈੱਸ ਗੱਡੀ ਨੰਬਰ 15708 ਨੂੰ 90 ਮਿੰਟ ਦੇਰੀ ਨਾਲ, ਪਠਾਨਕੋਟ-ਦਿੱਲੀ ਐਕਸਪ੍ਰੈੱਸ ਗੱਡੀ ਨੰਬਰ 22430 ਨੂੰ 75 ਮਿੰਟ ਦੇਰੀ ਨਾਲ ਅਤੇ ਪਠਾਨਕੋਟ-ਦਿੱਲੀ ਐਕਸਪ੍ਰੈਸ ਗੱਡੀ ਨੰਬਰ 12752 ਨੂੰ 60 ਮਿੰਟ ਦੇਰੀ ਨਾਲ ਚਲਾਇਆ ਜਾਵੇਗਾ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ
https://t.me/+hdfPXo2PROo4NGU1