ਖ਼ਬਰਿਸਤਾਨ ਨੈੱਟਵਰਕ - ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਨਿਊਡ ਫੋਟੋਸ਼ੂਟ ਕਾਰਨ ਸੁਰਖੀਆਂ 'ਚ ਹਨ। ਇਸ ਗੱਲ ਕਰਕੇ ਉਸ ਦੇ ਖਿਲਾਫ ਮੁੰਬਈ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ। ਇਸ ਸਾਰੇ ਵਿਵਾਦ ਦੇ ਵਿਚਕਾਰ, ਪੇਟਾ (ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼) ਨੇ ਰਣਵੀਰ ਨੂੰ ਨਿਊਡ ਫੋਟੋਸ਼ੂਟ ਲਈ ਸੱਦਾ ਦਿੱਤਾ ਹੈ। ਪੇਟਾ ਨੇ ਉਸ ਨੂੰ ਆਪਣੀ ਸ਼ਾਕਾਹਾਰੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸੱਦਾ ਭੇਜਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿਵਾਦ ਦੇ ਵਿਚਕਾਰ ਰਣਵੀਰ ਨੇ ਕਿਹਾ ਸੀ ਕਿ ਮੇਰੇ ਲਈ ਨੰਗੇ ਹੋਣਾ ਕੋਈ ਮਾਇਨੇ ਨਹੀਂ ਰੱਖਦਾ।
ਤੁਸੀਂ ਸਾਡੇ ਲਈ ਬੋਲਡ ਫੋਟੋਸ਼ੂਟ ਕਰੋਗੇ - ਪੇਟਾ
ਰਣਵੀਰ ਸਿੰਘ ਦੇ ਸੱਦਾ ਪੱਤਰ 'ਚ ਪੇਟਾ ਨੇ ਲਿਖਿਆ- ਅਸੀਂ ਮੈਗਜ਼ੀਨ ਲਈ ਤੁਹਾਡਾ ਨਿਊਡ ਫੋਟੋਸ਼ੂਟ ਦੇਖਿਆ ਹੈ। ਅਸੀਂ ਸਾਡੀ ਸ਼ਾਕਾਹਾਰੀ ਮੁਹਿੰਮ ਲਈ ਤੁਹਾਨੂੰ ਇੱਕ ਬੋਲਡ ਫੋਟੋਸ਼ੂਟ ਕਰਵਾਉਣ ਦੀ ਉਮੀਦ ਕਰਦੇ ਹਾਂ। ਤੁਸੀਂ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹੋ, ਕੀ ਤੁਸੀਂ 'All Animals Have Same Parts - Try Vegan' ਟੈਗਲਾਈਨ ਦੇ ਨਾਲ PETA ਇੰਡੀਆ ਦੇ ਵਿਗਿਆਪਨ ਲਈ ਫੋਟੋਸ਼ੂਟ ਕਰੋਗੇ? ਇਸ ਦੇ ਨਾਲ ਹੀ ਪੇਟਾ ਨੇ ਅਮਰੀਕੀ ਮਾਡਲ ਪਾਮੇਲਾ ਐਂਡਰਸਨ ਦੀ ਉਦਾਹਰਣ ਵੀ ਦਿੱਤੀ ਹੈ। ਪੇਟਾ ਦੀ ਇਸ ਮੁਹਿੰਮ ਲਈ ਉਨ੍ਹਾਂ ਨੇ ਫੋਟੋਸ਼ੂਟ ਵੀ ਕਰਵਾਇਆ ਸੀ।