15 ਦਿਨਾਂ ਵਿੱਚ 7 ​​ਵਾਰ ਪਾਕਿਸਤਾਨ ਵਲੋਂ ਪੰਜਾਬ 'ਚ ਭੇਜੇ ਡਰੋਨ, ਸਵੇਰੇ ਇਕ ਹੋਰ ਨੂੰ ਕੀਤਾ ਕਾਬੂ

pakistan drone comes punjab, attari border punjab, bsf punjab

15 ਦਿਨਾਂ ਵਿੱਚ 7 ​​ਵਾਰ ਪਾਕਿਸਤਾਨ ਵਲੋਂ ਪੰਜਾਬ 'ਚ ਭੇਜੇ ਡਰੋਨ, ਸਵੇਰੇ ਇਕ ਹੋਰ ਨੂੰ ਕੀਤਾ ਕਾਬੂ

 ਖ਼ਬਰਿਸਤਾਨ ਨੈੱਟਵਰਕ - ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਪਿੱਛਲੇ ਇੱਕ ਮਹੀਨੇ ਤੋਂ ਲਗਾਤਾਰ ਪੜੋਸੀ ਦੇਸ਼ ਪਾਕਿਸਤਾਨ ਵਲੋਂ ਡਰੋਨ ਭੇਜੇ  ਜਾ ਰਹੇ ਹਨ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਦੀ ਹਰਕਤ ਦੇਖ ਕੇ ਤਲਾਸ਼ੀ ਦੌਰਾਨ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ। ਬਰਾਮਦਗੀ ਤੋਂ ਬਾਅਦ, ਬੀਐਸਐਫ ਅਤੇ ਪੰਜਾਬ ਪੁਲਿਸ ਨੇ ਭਾਰਤੀ ਸਰਹੱਦ 'ਤੇ ਤਲਾਸ਼ੀ ਮੁਹਿੰਮ ਚਲਾਈ।

ਘਟਨਾ ਸਵੇਰੇ ਵਾਪਰੀ 

ਪਾਕਿਸਤਾਨੀ ਸਮੱਗਲਰਾਂ ਨੇ ਅਟਾਰੀ ਸਰਹੱਦ ਨਾਲ ਲੱਗਦੇ ਪਿੰਡ ਪੁਲ ਮੋਰਾਂ ਦੇ ਬੀਓਪੀ ਵਿੱਚ ਰਾਤ ਸਮੇਂ ਡਰੋਨਾਂ ਦੀ ਆਵਾਜਾਈ ਕੀਤੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਉਸ ਸਮੇਂ ਗਸ਼ਤ ’ਤੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਤੜਕੇ 3 ਵਜੇ ਦੇ ਕਰੀਬ ਵਾਪਰੀ। ਡਰੋਨ ਦੀ ਹਰਕਤ ਦੇਖ ਕੇ ਜਵਾਨਾਂ ਨੇ ਇਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਡਰੋਨ ਨੇ ਜਿਵੇਂ ਹੀ ਖੇਤਾਂ ਵਿੱਚ ਖੇਪ ਸੁੱਟੀ, ਫੌਜੀਆਂ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ।

ਬੀਐਸਐਫ ਦੇ ਜਵਾਨਾਂ ਨੂੰ ਪੁਲ ਮੋਰਾਂ ਤੋਂ ਤਲਾਸ਼ੀ ਦੌਰਾਨ ਕਾਲੇ ਰੰਗ ਦਾ ਪੈਕਟ ਮਿਲਿਆ। ਪੈਕੇਟ ਵਿੱਚ ਹੈਰੋਇਨ ਦੇ ਤਿੰਨ ਛੋਟੇ ਪੈਕੇਟ ਸਨ, ਜਿਨ੍ਹਾਂ ਦਾ ਕੁੱਲ ਵਜ਼ਨ ਲਗਭਗ 3 ਕਿਲੋ ਹੋ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 21 ਕਰੋੜ ਰੁਪਏ ਹੈ। ਇੱਕ ਪਿਸਤੌਲ ਅਤੇ 8 ਜਿੰਦਾ ਰੌਂਦ ਵੀ ਖੇਪ ਦੇ ਨਾਲ ਸਨ। ਬੀਐਸਐਫ ਜਵਾਨਾਂ ਵੱਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ।

 


Sep 19 2022 11:21AM
pakistan drone comes punjab, attari border punjab, bsf punjab
Source:

ਨਵੀਂ ਤਾਜੀ

ਸਿਆਸੀ