ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿੱਚੋਂ ‘ਆਪ’ ਨੇ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਸੀਟ ਅਤੇ ਕਾਂਗਰਸ ਨੇ ਬਰਨਾਲਾ ਤੋਂ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਕਿ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। 20 ਨਵੰਬਰ ਨੂੰ ਸਾਰੀਆਂ ਚਾਰ ਸੀਟਾਂ 'ਤੇ ਵੋਟਿੰਗ ਹੋਈ ਸੀ। ਕੁੱਲ 63.91% ਵੋਟਿੰਗ ਹੋਈ।
ਹਰਦੀਪ ਸਿੰਘ ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਜਿੱਤੇ (ਆਪ)
- 71198 ਵੋਟਾਂ ਮਿਲੀਆਂ, 21000 ਵੋਟਾਂ ਨਾਲ ਜਿੱਤੇ
- ਸੰਸਦ ਮੈਂਬਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਹਾਰੀ।
ਮਨਪ੍ਰੀਤ ਬਾਦਲ ਭਾਜਪਾ ਉਮੀਦਵਾਰ ਹਾਰੇ
ਚੱਬੇਵਾਲ ਤੋਂ ਡਾ.ਇਸ਼ਾਂਕ ਕੁਮਾਰ ਚੱਬੇਵਾਲ (ਆਪ) ਜਿੱਤੇ
- 28 ਹਜ਼ਾਰ ਵੋਟਾਂ ਨਾਲ ਜਿੱਤੇ
- ਕਾਂਗਰਸ ਦੇ ਰਣਜੀਤ ਕੁਮਾਰ ਹਾਰੇ
- ਭਾਜਪਾ ਦੇ ਸੋਹਣ ਸਿੰਘ ਠੰਡਲ ਹਾਰ ਗਏ
ਗੁਰਦੀਪ ਸਿੰਘ ਰੰਧਾਵਾ (ਆਪ) ਡੇਰਾ ਬਾਬਾ ਨਾਨਕ ਤੋਂ ਜਿੱਤੇ
- 59,104 ਵੋਟਾਂ ਪ੍ਰਾਪਤ ਕੀਤੀਆਂ, 5699 ਵੋਟਾਂ ਨਾਲ ਜਿੱਤੇ
ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੇ 53,405 ਵੋਟਾਂ ਹਾਸਲ ਕੀਤੀਆਂ।
ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਹਾਰ ਗਏ
ਬਰਨਾਲਾ ਵਿੱਚ ਕੁਲਦੀਪ ਸਿੰਘ ਕਾਲਾ ਢਿੱਲੋਂ (ਕਾਂਗਰਸ) ਰਹੇ ਜੇਤੂ
- 28254 ਵੋਟਾਂ ਮਿਲੀਆਂ
- ਹਰਿੰਦਰ ਸਿੰਘ ਧਾਲੀਵਾਲ 'ਆਪ' ਹਾਰੇ
ਗੁਰਦੀਪ ਬਾਠ ਹਾਰੇ
- ਕੇਵਲ ਸਿੰਘ ਢਿੱਲੋਂ ਭਾਜਪਾ ਹਾਰੇ