ਪੰਜਾਬ ਸਰਕਾਰ ਨੇ ਸੂਬੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। 15 ਅਤੇ 17 ਅਕਤੂਬਰ ਨੂੰ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਪੰਚਾਇਤੀ ਚੋਣਾਂ ਕਾਰਨ 15 ਅਕਤੂਬਰ ਦਿਨ ਮੰਗਲਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ 17 ਅਕਤੂਬਰ ਨੂੰ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਸਾਰੇ ਸਕੂਲ ਅਤੇ ਦਫ਼ਤਰ ਬੰਦ ਰਹਿਣਗੇ।
ਦੱਸ ਦੇਈਏ ਕਿ 15 ਅਕਤੂਬਰ ਨੂੰ 3000 ਤੋਂ ਵੱਧ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ। 4 ਅਕਤੂਬਰ ਨਾਮਜ਼ਦਗੀ ਦੀ ਆਖਰੀ ਮਿਤੀ ਸੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਮੁਕੰਮਲ ਹੋ ਗਈ ਸੀ।
17 ਅਕਤੂਬਰ ਨੂੰ ਵਾਲਮੀਕਿ ਜਯੰਤੀ ਦੇ ਸਨਮਾਨ ਵਿੱਚ ਸਾਰੇ ਨਾਗਰਿਕਾਂ ਲਈ ਇਹ ਛੁੱਟੀ ਘੋਸ਼ਿਤ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਇਸ ਮਹੀਨੇ ਦੇ ਅੰਤ ਵਿੱਚ ਲਗਾਤਾਰ ਕਈ ਦਿਨ ਛੁੱਟੀਆਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਰਕਾਰੀ ਦਫ਼ਤਰ, ਬੈਂਕ ਅਤੇ ਸਕੂਲ ਬੰਦ ਰਹਿਣਗੇ। ਸ਼ਨੀਵਾਰ ਅਤੇ ਐਤਵਾਰ ਦੀਆਂ ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਜਨਤਕ ਛੁੱਟੀਆਂ ਵੀ ਹੋਣਗੀਆਂ।
ਮਹਾਰਿਸ਼ੀ ਵਾਲਮੀਕਿ ਦਾ ਜਨਮ ਦਿਵਸ ਹਰ ਸਾਲ ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਲ 2024 ਵਿੱਚ ਵਾਲਮੀਕਿ ਜਯੰਤੀ 17 ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਦਿਨ ਨੂੰ ਪ੍ਰਗਟ ਦਿਵਸ ਵੀ ਕਿਹਾ ਜਾਂਦਾ ਹੈ।