ਪੰਜਾਬ ਦੇ ਸੀ ਐੱਮ ਮਾਨ ਦੋ ਦਿਨ ਦੇ ਦਿੱਲੀ ਦੌਰੇ ਤੇ ਗਏ, ਪ੍ਰਧਾਨ ਮੰਤਰੀ ਨਾਲ MSP ਮੁੱਦੇ ਤੇ ਕਰਨਗੇ ਗੱਲ

punjab government, bhagwant mann, pmo, kisan andolan, punjab news

ਪੰਜਾਬ ਦੇ ਸੀ ਐੱਮ ਮਾਨ ਦੋ ਦਿਨ ਦੇ ਦਿੱਲੀ ਦੌਰੇ ਤੇ ਗਏ, ਪ੍ਰਧਾਨ ਮੰਤਰੀ ਨਾਲ MSP ਮੁੱਦੇ ਤੇ ਕਰਨਗੇ ਗੱਲ

ਖ਼ਬਰਿਸਤਾਨ ਨੈੱਟਵਰਕ -  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ  ਦੋ ਦਿਨ ਦੇ ਦਿੱਲੀ ਦੌਰੇ ਤੇ ਗਏ ਹਨ। ਜਿੱਥੇ ਦਿੱਲੀ 'ਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਦੌਰਾਨ ਭਗਵੰਤ ਮਾਨ ਪ੍ਰਧਾਨ ਮੰਤਰੀ ਕੋਲ Minimum Support Price (MSP) ਕਮੇਟੀ ਵਿੱਚ ਪੰਜਾਬ ਦੀ ਨੁਮਾਇੰਦਗੀ ਨਾ ਕੀਤੇ ਜਾਣ ਦਾ ਮੁੱਦਾ ਉਠਾਉਣਗੇ।

ਇਸ ਤੋਂ ਇਲਾਵਾ GST ਮੁਆਵਜ਼ੇ ਦੀ ਰਕਮ ਦਾ ਮੁੱਦਾ ਵੀ ਮੁੱਖ ਮੰਤਰੀ ਵੱਲੋਂ ਉਠਾਇਆ ਜਾਵੇਗਾ। ਪੰਜਾਬ ਸਰਕਾਰ ਨੂੰ ਇਸ ਸਾਲ ਮੁਆਵਜ਼ੇ ਵਜੋਂ 16 ਹਜ਼ਾਰ ਕਰੋੜ ਰੁਪਏ ਮਿਲਣੇ ਸਨ। ਪਰ ਜੁਲਾਈ ਤੋਂ ਇਹ ਰੁਕੇ ਹੋਏ ਹਨ। ਪੰਜਾਬ ਨੂੰ ਸਿਰਫ਼ 4 ਹਜ਼ਾਰ ਕਰੋੜ ਰੁਪਏ ਹੀ ਮਿਲੇ ਹਨ, ਜਿਸ ਨਾਲ ਵਿੱਤੀ ਸੰਕਟ ਪੈਦਾ ਹੋ ਰਿਹਾ ਹੈ।

ਕਿਸਾਨ ਨੂੰ ਨਹੀਂ ਮਿਲੀ MSP 

ਕੇਂਦਰ ਸਰਕਾਰ ਨੇ ਹਾਲ ਹੀ ਵਿੱਚ MSP ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਫ਼ਸਲਾਂ 'ਤੇ ਉਪਲਬਧ  Minimum Support Price  ਨੂੰ ਪ੍ਰਭਾਵੀ ਬਣਾਉਣ ਲਈ ਸੁਝਾਅ ਦੇਵੇਗੀ। ਇਸ ਵਿੱਚ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੈ। ਪੰਜਾਬ ਸਰਕਾਰ ਦਾ ਤਰਕ ਹੈ ਕਿ ਸਿੰਘੂ ਬਾਰਡਰ 'ਤੇ 378 ਦਿਨ ਚੱਲੇ ਕਿਸਾਨ ਅੰਦੋਲਨ 'ਚ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਸਨ। ਇਸ ਵਿੱਚ ਪੰਜਾਬ ਦੇ ਬਹੁਤੇ ਕਿਸਾਨਾਂ ਦੀ ਮੌਤ ਵੀ ਹੋਈ। ਇਸ ਅੰਦੋਲਨ ਨੂੰ ਖਤਮ ਕਰਨ ਦੀ ਸ਼ਰਤ ਦੇ ਬਦਲੇ MSP   ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਿਸਾਨਾਂ ਦੇ ਸਾਂਝੇ ਕਿਸਾਨ ਮੋਰਚੇ ਨੇ ਵੀ ਇਸ ਕਮੇਟੀ ਦਾ ਬਾਈਕਾਟ ਕੀਤਾ ਹੋਇਆ ਹੈ।

ਹੋਰ ਫਸਲਾਂ 'ਤੇ MSP ਦਾ ਮੁੱਦਾ ਉਠਾਏਗਾ

ਨੀਤੀ ਆਯੋਗ ਦੀ ਮੀਟਿੰਗ ਦੇ ਏਜੰਡੇ ਵਿੱਚ ਫ਼ਸਲੀ ਵਿਭਿੰਨਤਾ ਦਾ ਮੁੱਦਾ ਵੀ ਸ਼ਾਮਲ ਹੈ। ਸੀਐਮ ਮਾਨ ਕੇਂਦਰ ਤੋਂ ਮੰਗ ਕਰਨਗੇ ਕਿ ਕਣਕ-ਝੋਨੇ ਤੋਂ ਇਲਾਵਾ ਮੂੰਗੀ, ਮੱਕੀ, ਮੂੰਗਫਲੀ ਆਦਿ ਫ਼ਸਲਾਂ 'ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ। ਸੂਬਾ ਸਰਕਾਰ ਨੇ ਮੂੰਗੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੇ ਦਿੱਤਾ ਹੈ ਪਰ ਕੇਂਦਰ ਤੋਂ ਇਸ ਫੈਸਲੇ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਜਾਵੇਗੀ।


Aug 6 2022 11:04AM
punjab government, bhagwant mann, pmo, kisan andolan, punjab news
Source:

ਨਵੀਂ ਤਾਜੀ

ਸਿਆਸੀ