ਪੰਜਾਬ ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਨੇ ਤਿਉਹਾਰ 'ਚ ਪਟਾਕੇ ਚਲਾਉਣ ਦੀ ਤੈਅ ਕੀਤਾ ਸਮਾਂ

0.pdf

ਪੰਜਾਬ ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਨੇ ਤਿਉਹਾਰ 'ਚ ਪਟਾਕੇ ਚਲਾਉਣ ਦੀ ਤੈਅ ਕੀਤਾ ਸਮਾਂ

ਖ਼ਬਰਿਸਤਾਨ ਨੈੱਟਵਰਕ -  ਵੱਧ ਰਹੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਦੇ ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ (Director Industries and Commerce Department)  ਨੇ ਤਿਉਹਾਰਾਂ 'ਚ ਪਟਾਕੇ ਚਲਾਉਣ ਦੀ ਇਕ ਸਮਾਂ ਸਰਣਿ ਬਣਾਈ ਹੈ।  ਜਿਸ ਦੇ ਅਨੁਸਾਰ ਪਟਾਕੇ ਚਲਾਏ ਜਾਣਗੇ।  

ਦੀਵਾਲੀ 'ਤੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕਿਆਂ ਦੀ ਇਜਾਜ਼ਤ ਹੋਵੇਗੀ। ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਰਾਤ 11.55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ ਨੂੰ 9 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਏ ਜਾਣਗੇ। ਜ਼ਿਲ੍ਹੇ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਟਾਕਿਆਂ ’ਤੇ ਪਾਬੰਦੀ ਰਹੇਗੀ। 

ਇਸ ਤੋਂ ਇਲਾਵਾ ਦੁਸਹਿਰਾ ਕਮੇਟੀ ਨਾਲ ਸਬੰਧਤ ਐਸ.ਡੀ.ਐਮ. ਤੋਂ ਅਗਾਊਂ ਇਜਾਜ਼ਤ ਲੈ ਕੇ ਹੀ ਦੁਸਹਿਰਾ ਮੇਲਾ ਕਰਵਾਇਆ ਜਾਵੇਗਾ। ਦੁਸਹਿਰਾ ਗਰਾਊਂਡ/ਸਥਾਨ 'ਤੇ ਲੋਕਾਂ ਦੇ ਇਕੱਠ ਨੂੰ ਪਟਾਕੇ ਚਲਾਉਣ ਵਾਲੀ ਥਾਂ ਤੋਂ 30 ਮੀਟਰ ਦੇ ਘੇਰੇ ਤੋਂ ਦੂਰ ਰੱਖਿਆ ਜਾਵੇ। ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਵਰਗੇ ਸ਼ਾਂਤ ਸਥਾਨਾਂ ਦੇ 100 ਮੀਟਰ ਦੇ ਘੇਰੇ ਵਿੱਚ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ।


Sep 24 2022 3:19PM
0.pdf
Source:

ਨਵੀਂ ਤਾਜੀ

ਸਿਆਸੀ