ਪੰਜਾਬ ਸਰਕਾਰ ਨੇ ਕੀਤੀ 32 IAS ਤੇ PCS ਅਫਸਰਾਂ ਦੀ ਬਦਲੀ, ਇਨ੍ਹਾਂ ਜ਼ਿਲ੍ਹਿਆਂ ਦੇ DC ਵੀ ਬਦਲੇ

0.pdf

ਪੰਜਾਬ ਸਰਕਾਰ ਨੇ ਕੀਤੀ 32 IAS ਤੇ PCS ਅਫਸਰਾਂ ਦੀ ਬਦਲੀ, ਇਨ੍ਹਾਂ ਜ਼ਿਲ੍ਹਿਆਂ ਦੇ DC ਵੀ ਬਦਲੇ

ਖਬਰਿਸਤਾਨ ਨੈੱਟਵਰਕ ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਕੁੱਲ 32 ਆਈ. ਏ. ਐੱਸ./ਪੀ. ਸੀ. ਐੱਸ. ਅਫਸਰਾਂ ਦੀ ਬਦਲੀ ਕੀਤੀ ਹੈ। ਇਸ ਦੇ ਨਾਲ ਨਾਲ ਪੰਜਾਬ ਸਰਕਾਰ ਨੇ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ ਅਤੇ ਬਰਨਾਲਾ ਦੇ ਡੀ. ਸੀ. ਵੀ ਬਦਲ ਦਿੱਤੇ ਹਨ।

ਇਸ ਸਬੰਧੀ ਬਦਲੀ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੋਮਲ ਮਿੱਤਲ ਨੂੰ ਹੁਸ਼ਿਆਰਪੁਰ, ਹਿਮਾਂਸ਼ੂ ਅਗਰਵਾਲ ਨੂੰ ਗੁਰਦਾਸਪੁਰ, ਪੂਨਮ ਦਾਸ ਨੂੰ ਬਰਨਾਲਾ, ਸੇਨੂੰ ਦੁੱਗਲ ਨੂੰ ਫਾਜ਼ਿਲਕਾ, ਰਿਸ਼ੀਪਾਲ ਨੂੰ ਤਰਨਤਾਰਨ ਦਾ ਨਵਾਂ ਡੀ. ਸੀ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੁਰਾਗ ਅਗਰਵਾਲ ਨੂੰ ਵਧੀਕ ਚੀਫ ਸੈਕਟਰੀ ਚੋਣ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ। 


Nov 27 2022 3:21PM
0.pdf
Source:

ਨਵੀਂ ਤਾਜੀ

ਸਿਆਸੀ