ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੈਲਬੌਰਨ 'ਚ ਸੜਕ ਹਾਦਸੇ 'ਚ ਹੋਈ ਮੌਤ, ਪੁਲਿਸ ਨੇ ਕੀਤਾ 2 ਦੋਸ਼ੀਆਂ ਨੂੰ ਕਾਬੂ

punjabi singers, punjabi music industry, singer nirver singh

ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੈਲਬੌਰਨ 'ਚ ਸੜਕ ਹਾਦਸੇ 'ਚ ਹੋਈ ਮੌਤ, ਪੁਲਿਸ ਨੇ ਕੀਤਾ 2 ਦੋਸ਼ੀਆਂ ਨੂੰ ਕਾਬੂ

ਖ਼ਬਰਿਸਤਾਨ  ਨੈੱਟਵਰਕ -  ਪੰਜਾਬੀ ਮਿਊਜ਼ਿਕ ਇੰਡਸਟਰੀ ਇਕ ਵਾਰੀ ਫੇਰ ਤੋਂ ਭਾਰੀ ਸਦਮਾ ਲੱਗਿਆ ਹੈ। ਪੰਜਾਬੀ  ਗਾਇਕ ਨਿਰਵੈਰ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਦੱਸ ਦੇਈਏ ਕਿ ਨਿਰਵੈਰ ਮੈਲਬੌਰਨ ਵਿੱਚ ਰਹਿੰਦਾ ਸੀ ਅਤੇ ਇੱਕ ਕਾਰ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਸੀ। ਇਸ ਸਬੰਧੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। 

ਜਾਣਕਾਰੀ ਮੁਤਾਬਕ 2-3 ਕਾਰਾਂ ਆਪਸ 'ਚ ਟਕਰਾ ਗਈਆਂ। ਇੱਕ ਕਾਰ ਨੇ ਨਿਰਵੈਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਪੁਲਿਸ ਨੇ ਇਕ ਜੋੜੇ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਪੁਲੀਸ ਦੀ ਨਿਗਰਾਨੀ ਹੇਠ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਤੀਜੀ ਕਾਰ ਦੇ ਡਰਾਈਵਰ ਨੂੰ ਵੀ ਜ਼ਿਆਦਾ ਸੱਟ ਨਹੀਂ ਲੱਗੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਨਿਰਵੈਰ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।

ਦੋਸਤ ਨੇ ਸਾਂਝਾ ਕੀਤਾ ਦੁੱਖ 

ਨਿਰਵੈਰ ਦਾ ਆਖਰੀ ਗੀਤ ਤਿੰਨ ਸਾਲ ਪਹਿਲਾਂ ਹਿੱਕ ਠੋਕ ਕੇ.. ਗੁਰਲੇਜ ਅਖਤਰ ਨਾਲ ਗਾਇਆ ਗਿਆ ਸੀ। ਉਸ ਦੀ ਮੌਤ ਨੇ ਉਸ ਦੇ ਦੋਸਤ ਗਗਨ ਕੋਕਰੀ ਨੂੰ ਝਟਕਾ ਦਿੱਤਾ ਹੈ, ਜਿਸ ਨੇ ਨਿਰਵੈਰ ਨਾਲ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ  ਤੁਹਾਡਾ ਗੀਤ ਤੇਰੇ ਬਿਨਾ ਹਮਾਰੇ.. ਐਲਬਮ ਮਾਈ ਟਰਨ ਦਾ ਸਭ ਤੋਂ ਵਧੀਆ ਗੀਤ ਸੀ ਜਿਸ ਨਾਲ ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਸੀ, ਤੁਹਾਡੇ ਜਾਣ ਨਾਲ ਪੂਰੇ ਮੈਲਬੌਰਨ ਨੂੰ ਸਦਮਾ ਲੱਗਾ ਹੈ।


Aug 31 2022 12:57PM
punjabi singers, punjabi music industry, singer nirver singh
Source:

ਨਵੀਂ ਤਾਜੀ

ਸਿਆਸੀ