ਖਬਰਿਸਤਾਨ ਨੈੱਟਵਰਕ- ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਸਬੰਧੀ 29 ਅਪ੍ਰੈਲ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਅਪ੍ਰੈਲ ਮਹੀਨੇ ਕਾਫੀ ਸਰਕਾਰੀ ਛੁੱਟੀਆਂ ਆਈਆਂ, ਜਿਸ ਕਾਰਣ ਸਕੂਲ-ਕਾਲਜ ਤੇ ਦਫਤਰ ਬੰਦ ਹੀ ਰਹੇ। ਹੁਣ 29 ਅਪ੍ਰੈਲ ਨੂੰ ਛੁੱਟੀ ਰਹੇਗੀ। ਦਰਅਸਲ ਇਸ ਦਿਨ ਪਰਸ਼ੂ ਰਾਮ ਜਨਮ ਦਿਵਸ ਮੌਕੇ ਸਰਕਾਰ ਨੇ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਹੈ।
ਭਗਵਾਨ ਪਰਸ਼ੂਰਾਮ 8 ਚਿਰੰਜੀਵੀਆਂ ਵਿੱਚੋਂ ਇੱਕ ਹਨ
ਭਗਵਾਨ ਪਰਸ਼ੂਰਾਮ 8 ਚਿਰੰਜੀਵੀਆਂ ਵਿੱਚੋਂ ਇੱਕ ਹਨ ਅਤੇ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ। ਉਨ੍ਹਾਂ ਦੇ ਜਨਮ ਦਿਵਸ 'ਤੇ ਦੇਸ਼ ਭਰ ਵਿੱਚ ਸ਼ੋਭਾ ਯਾਤਰਾ ਸਜਾਈਆਂ ਜਾਂਦੀਆਂ ਹਨ ਅਤੇ ਮੰਦਰਾਂ ਵਿੱਚ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ।
ਅਪ੍ਰੈਲ ਮਹੀਨੇ ਵਿੱਚ 7 ਛੁੱਟੀਆਂ
ਦੱਸ ਦੇਈਏ ਕਿ ਅਪ੍ਰੈਲ ਮਹੀਨੇ ਵਿੱਚ ਸਰਕਾਰ ਵੱਲੋਂ 7 ਛੁੱਟੀਆਂ ਦਿੱਤੀਆਂ ਗਈਆਂ। 6 ਅਪ੍ਰੈਲ ਨੂੰ ਰਾਮ ਨੌਮੀ, 8 ਅਪ੍ਰੈਲ ਨੂੰ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਨਮ ਦਿਵਸ, 10 ਅਪ੍ਰੈਲ ਨੂੰ ਮਹਾਂਵੀਰ ਜਯੰਤੀ, 13 ਅਪ੍ਰੈਲ ਨੂੰ ਵੈਸਾਖੀ, 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ, 18 ਅਪ੍ਰੈਲ ਨੂੰ ਗੁੱਡ ਫਰਾਈਡੇ ਅਤੇ 29 ਅਪ੍ਰੈਲ ਨੂੰ ਪਰਸ਼ੂਰਾਮ ਜਯੰਤੀ ਕਾਰਨ ਸਰਕਾਰੀ ਛੁੱਟੀ ਹੈ।