ਖ਼ਬਰਿਸਤਾਨ ਨੈੱਟਵਰਕ - ਜਲੰਧਰ ਨੂਰਾ ਸਿਸਟਰ ਗਰੁੱਪ ਤੋਂ ਜਾਣੀ ਜਾਂਦੀ ਜੋਤੀ ਨੂਰਾ ਸਿਸਟਰ ਨੇ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਪਤੀ ਕੁਨਾਲ ਪਾਸੀ ਤੋਂ ਖਤਰਾ ਹੈ।ਜਯੋਤੀ ਨੂਰਾ ਨੇ ਇਹ ਵੀ ਦੱਸਿਆ ਕਿ ਉਸ ਦਾ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ।
ਜੋਤੀ ਨੂਰਾਂ ਵੱਲੋਂ ਦੱਸਿਆ ਗਿਆ ਕਿ ਉਸ ਦਾ ਵਿਆਹ 2014 ਨੂੰ ਪਰਿਵਾਰ ਦੀ ਮਰਜ਼ੀ ਤੋਂ ਬਿਨਾ ਕੁਨਾਲ ਪਾਸੀ ਨਾਲ ਹੋਇਆ ਸੀ। ਵਿਆਹ ਦੇ ਕੁੱਝ ਤਾਂ ਸਬ ਠੇਕ ਸੀ। ਪਰ ਕੁੱਝ ਸਮਾਂ ਬਾਅਦ ਮੇਰਾ ਪਤੀ ਮੈਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ ਤੇ ਨਸ਼ੇ 'ਚ ਧੁੱਤ ਮੇਰੀ ਕੁੱਟਮਾਰ ਕਰਦਾ ਸੀ। ਉਹ ਆਪਣੀ ਮਰਜ਼ੀ ਨਾਲ ਮੇਰੇ ਗਾਇਕੀ ਦੇ ਸ਼ੋਅ ਬੁੱਕ ਕਰਵਾ ਲੈਂਦਾ ਸੀ। ਅਤੇ ਆਪਣੀ ਮਰਜ਼ੀ ਦੇ ਪੈਸੇ ਲੈਂਦਾ ਸੀ। ਜਿਸ ਦਾ ਮੈਨੂੰ ਕਦੇ ਕੋਈ ਹਿਸਾਬ ਨਹੀਂ ਦਿੱਤਾ ਗਿਆ।
ਹੁਣ ਮੇਰੇ ਪਤੀ ਨੇ ਮੈਨੂੰ ਹੋਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸ ਤੋਂ ਮੇਰੀ ਜਾਨ ਨੂੰ ਖ਼ਤਰਾ ਹੈ। ਮੈਂ ਇਸ ਸਬੰਧੀ ਅਦਾਲਤ ਵਿੱਚ ਤਲਾਕ ਲਈ ਕੇਸ ਵੀ ਦਾਇਰ ਕੀਤਾ ਹੋਇਆ ਹੈ। ਤੇ ਇਸ ਸਬੰਧੀ ਮੈਂ ਆਪਣੇ ਪਤੀ ਖਿਲਾਫ ਐਸ.ਐਸ.ਪੀ. (ਦਿਹਾਤੀ) ਉਸਦੀ ਸੁਰੱਖਿਆ ਅਤੇ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਹੁਣ ਮੈਂ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ। ਜੇਕਰ ਮੇਰੇ ਪਤੀ ਨੇ ਮੇਰੇ ਨਾਮ 'ਤੇ ਕੋਈ ਸ਼ੋਅ ਬੁੱਕ ਕਰਵਾਇਆ ਹੈ ਤਾਂ ਤੁਸੀਂ ਸਾਰੇ ਆ ਕੇ ਮੈਨੂੰ ਮਿਲੋ। ਕਿਉਂਕਿ ਮੇਰੇ ਪਤੀ ਮੈਨੂੰ ਸ਼ੋਅ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ। ਜੇਕਰ ਤੁਸੀਂ ਕੋਈ ਸ਼ੋਅ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਜੇਕਰ ਮੇਰੇ ਪਤੀ ਮੇਰੇ ਨਾਂ 'ਤੇ ਕੋਈ ਸ਼ੋਅ ਬੁੱਕ ਕਰਦੇ ਹਨ ਤਾਂ ਮੈਂ ਉਸ ਲਈ ਜ਼ਿੰਮੇਵਾਰ ਨਹੀਂ ਹਾਂ।