ਪੰਜਾਬ ਦੇ CM ਭਗਵੰਤ ਮਾਨ ਨੂੰ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਹਸਪਤਾਲ ਤੋਂ ਆਪਣੀ ਰਿਹਾਇਸ਼ ਲਈ ਰਵਾਨਾ ਹੋ ਚੁੱਕੇ ਹਨ । ਸੀਐਮ ਮਾਨ ਪਿਛਲੇ 4 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਵਿਧਾਨ ਸਭਾ ਸਪੀਕਰ ਸਮੇਤ ਕਈ ਮੰਤਰੀ ਹਸਪਤਾਲ ਪਹੁੰਚੇ
ਵਿਧਾਨ ਸਭਾ ਸਪੀਕਰ ਅਤੇ ਕੈਬਨਿਟ ਮੰਤਰੀ CM ਮਾਨ ਨੂੰ ਮਿਲਣ ਫੋਰਟਿਸ ਹਸਪਤਾਲ ਪਹੁੰਚੈ । ਕੁਲਤਾਰ ਸਿੰਘ ਸੰਧਵਾ ਨੇ ਸੀਐਮ ਮਾਨ ਨਾਲ ਮੁਲਾਕਾਤ ਕਰਕੇ ਹਸਪਤਾਲ ਵਿੱਚ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਡਾਕਟਰਾਂ ਤੋਂ ਸੀਐਮ ਮਾਨ ਦੀ ਸਿਹਤ ਬਾਰੇ ਵੀ ਜਾਣਕਾਰੀ ਲਈ। ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਹਸਪਤਾਲ ਪੁੱਜੇ।
ਪਰਗਟ ਸਿੰਘ ਵੀ ਹਸਪਤਾਲ 'ਚ ਕੀਤੀ ਮੁਲਾਕਾਤ
ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਮੁੱਖ ਮੰਤਰੀ ਮਾਨ ਦਾ ਹਾਲ ਚਾਲ ਪੁੱਛਣ ਮੋਹਾਲੀ ਪਹੁੰਚੇ। ਪਰਗਟ ਸਿੰਘ ਨੇ ਹਸਪਤਾਲ ਜਾ ਕੇ ਸੀਐਮ ਮਾਨ ਦਾ ਹਾਲ ਚਾਲ ਪੁੱਛਿਆ ਤੇ ਜਲਦੀ ਠੀਕ ਹੋਣ ਲਈ ਕਿਹਾ। ਉਹ ਜਲਦੀ ਠੀਕ ਹੋ ਜਾਣਗੇ ਤੇ 1-2 ਦਿਨਾਂ 'ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।