ਲੁਧਿਆਣਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲ ਤੋਂ ਹੇਠਾਂ ਵੱਲ ਨੂੰ ਲਟਕਿਆ 18 ਟਾਇਰੀ ਟਰਾਲਾ, ਬਰਿਜ਼ਾ ਕਾਰ ਵੀ ਨੁਕਸਾਨੀ

0.pdf

ਲੁਧਿਆਣਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲ ਤੋਂ ਹੇਠਾਂ ਵੱਲ ਨੂੰ ਲਟਕਿਆ 18 ਟਾਇਰੀ ਟਰਾਲਾ, ਬਰਿਜ਼ਾ ਕਾਰ ਵੀ ਨੁਕਸਾਨੀ

ਖਬਰਿਸਤਾਨ ਨੈੱਟਵਰਕ ਲੁਧਿਆਣਾ- ਜ਼ਿਲ੍ਹੇ ਵਿੱਚ ਦੇਰ ਰਾਤ ਇਕ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਇਹ ਹਾਦਸਾ ਹੈਸ਼ੇਰਪੁਰ ਚੌਕ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ ਦੀਆਂ ਬੋਰੀਆਂ ਲੱਦ ਕੇ ਜਾ ਰਿਹਾ ਸੀ ਅਤੇ ਬਰਿਜ਼ਾ ਕਾਰ ਟਰਾਲੇ ਕੋਲੋਂ ਲੰਘ ਰਹੀ ਸੀ। ਇਸ ਦੌਰਾਨ ਕਾਰ ਟਰਾਲੇ ਦੀ ਸਾਈਡ ‘ਤੇ ਲੱਗੇ ਜਾਲ ‘ਚ ਫਸ ਗਈ, ਜਿਸ ਕਾਰਨ ਟਰਾਲੇ ਦਾ ਸਟੀਅਰਿੰਗ ਜਾਮ ਹੋ ਗਿਆ ਅਤੇ ਉਹ ਇਕ ਪਾਸੇ ਤੋਂ ਪੁਲ ਤੋਂ ਹੇਠਾਂ ਡਿੱਗ ਗਿਆ।

ਅੱਧਾ ਟਰਾਲਾ ਪੁਲ ‘ਤੇ ਸੀ ਅਤੇ ਬਾਕੀ ਪੁਲ ਦੇ ਹੇਠਾਂ ਲਟਕ ਗਿਆ। ਪਲਟਣ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਸੜਕ ‘ਤੇ ਡਿੱਗ ਗਈਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਫਾਇਦਾ ਉਠਾਉਂਦੇ ਹੋਏ ਕੁਝ ਲੋਕਾਂ ਨੇ ਚੌਲਾਂ ਦੀਆਂ ਬੋਰੀਆਂ ਵੀ ਲੁੱਟ ਲਈਆਂ। ਇਸ ਦੇ ਨਾਲ ਹੀ ਬ੍ਰਿਜ਼ਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ ਤੋਂ ਬਾਅਦ ਟਰਾਲੇ ਚਾਲਕ ਦੇ ਸਹਾਇਕ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸ ਨੂੰ ਅਤੇ ਡਰਾਈਵਰ ਨੂੰ ਕੈਬਿਨ ਤੋਂ ਬਾਹਰ ਕੱਢ ਲਿਆ। ਜ਼ਖ਼ਮੀ ਹਾਲਤ ਵਿੱਚ ਲੋਕਾਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ । ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ ਪੀਸੀਆਰ ਦਸਤਾ ਮੌਕੇ ’ਤੇ ਪਹੁੰਚ ਗਿਆ। ਪੁਲਿਸ ਨੇ ਟਰਾਲਾ ਚਾਲਕ ਨੂੰ ਜ਼ਖ਼ਮੀ ਹੋਣ ਕਾਰਨ ਤੁਰੰਤ ਇਲਾਜ ਲਈ ਡਾਕਟਰ ਕੋਲ ਭੇਜ ਦਿੱਤਾ।

ਨੁਕਸਾਨੀ ਗਈ ਬ੍ਰਿਜ਼ਾ ਕਾਰ ਦੇ ਡਰਾਈਵਰ ਵਿਕਾਸ ਨੇ ਦੱਸਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਵਿਕਾਸ ਅਨੁਸਾਰ ਟਰਾਲਾ ਚਾਲਕ ਉਨ੍ਹਾਂ ਨੂੰ ਓਵਰਟੇਕ ਕਰ ਰਿਹਾ ਸੀ। ਇਸ ਕਾਰਨ ਉਸ ਦੀ ਕਾਰ ਟਰਾਲੇ ਨਾਲ ਲੱਗੇ ਜਾਲ ਵਿੱਚ ਫਸ ਗਈ। ਇਸ ਕਾਰਨ ਟਰਾਲਾ ਕਾਰ ਨੂੰ ਦੂਰ ਲੈ ਗਿਆ। ਵਿਕਾਸ ਮੁਤਾਬਕ ਜੇਕਰ ਕਾਰ ‘ਚੋਂ ਏਅਰ ਬੈਗ ਨਾ ਖੁੱਲ੍ਹਿਆ ਹੁੰਦਾ ਤਾਂ ਉਸ ਦੀ ਮੌਤ ਹੋ ਜਾਂਦੀ।

 


Nov 27 2022 11:34AM
0.pdf
Source:

ਨਵੀਂ ਤਾਜੀ

ਸਿਆਸੀ