ਨਵੀਂ ਦਿੱਲੀ- ਫੁੱਟਬਾਲ ਵਿਸ਼ਵ ਕੱਪ 2022 ਦਾ ਆਯੋਜਨ ਕਤਰ ਵਿਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿੱਥੇ ਇੰਗਲੈਂਡ ਦੀ ਟੀਮ ਫੁੱਟਬਾਲ ਵਿਸ਼ਵ ਕੱਪ ਵਿਚ ਮੈਦਾਨ 'ਤੇ ਆਪਣਾ ਜਲਵਾ ਬਿਖੇਰ ਰਹੀ ਹੈ। ਉਥੇ ਹੀ ਖਿਡਾਰੀਆਂ ਨੂੰ ਪਾਰਟਨਰਸ ਵੀ ਟੀਮ ਦਾ ਹੌਸਲਾ ਵਧਾਉਣ ਲਈ ਦੋਹਾ ਵਿਚ ਹਨ। ਇੰਗਲੈਂਡ ਨੇ ਜਦੋਂ ਈਰਾਨ ਦੇ ਖਿਲਾਫ ਆਪਣੇ ਪਹਿਲੇ ਮੈਚ ਵਿਚ ਜਿੱਤ ਹਾਸਲ ਕੀਤੀ ਤਾਂ ਖਿਡਾਰੀਆਂ ਦੀ ਪਾਰਟਨਰਸ ਨੇ ਖੂਬ ਜਸ਼ਨ ਮਨਾਇਆ ਅਤੇ ਖੂਬ ਸ਼ਰਾਬ ਪੀਤੀ। ਜਸ਼ਨ ਮਨਾਉਣ ਵਾਲਿਆਂ ਵਿਚ ਹੈਰੀ ਮੈਗੁਇਰੇ ਦੀ ਪਤਨੀ ਫਰਨ, ਜਾਰਡਨ ਪਿਕਫੋਰਡ ਦੀ ਪ੍ਰੇਮਿਕਾ ਮੇਗਨ ਅਤੇ ਜੈਕ ਗ੍ਰੇਲਿਸ਼ ਦੀ ਪਤਨੀ ਸਾਸ਼ਾ ਐਟਵੁਡ ਵੀ ਸ਼ਾਮਲ ਰਹੀ।
ਇਕ ਸੂਤਰ ਨੇ ਅੰਗਰੇਜ਼ੀ ਵੈੱਬਸਾਈਟ ਨੂੰ ਦੱਸਿਆ ਕਿ ਇੰਗਲਿਸ਼ ਖਿਡਾਰੀਆਂ ਦੀਆਂ ਪਾਰਟਨਰਸ ਲਗਜ਼ਰੀ ਕਰੂਜ਼ ਵਿਚ ਪ੍ਰੀਮੀਅਮ ਪੈਕੇਜ 'ਤੇ ਹਨ ਅਤੇ ਕਤਰ ਪਹੁੰਚਣ ਤੋਂ ਪਹਿਲਾਂ ਹੀ ਇਸ ਦਾ ਭੁਗਤਾਨ ਕਰ ਦਿੱਤਾ ਗਿਆ ਸੀ। ਪਰ 250 ਪੌਂਡ ਵਾਲੇ ਪੌਪ ਦੇ ਨਾਲ-ਨਾਲ ਕਾਕਟੇਲ ਵਿਚ ਸ਼ੈਂਪੇਨ ਦੀਆਂ ਬੋਤਲਾਂ ਆਰਡਰ ਕਰ ਰਹੇ ਸਨ। ਉਨ੍ਹਾਂ ਨੇ ਇੰਨੀ ਸ਼ਰਾਬ ਪੀਤੀ ਕਿ ਅਗਲੀ ਸਵੇਰ ਬਾਰ ਵਿਚ ਸ਼ੈਂਪੇਨ ਦੀਆਂ ਬੋਤਲਾਂ ਫਿਰ ਤੋਂ ਭਰਨੀਆਂ ਪੈ ਗਈਆਂ। ਸੂਤਰ ਮੁਤਾਬਕ ਇੰਗਲਿਸ਼ ਖਿਡਾਰੀਆਂ ਦੀਆਂ ਪਾਰਟਨਰਸ ਨੇ 20000 ਪੌਂਡ ਦੀ ਸ਼ਰਾਬ ਪੀ ਲਈ।
ਤੁਹਾਨੂੰ ਯਾਦ ਦਿਵਾ ਦਈਏ ਕਿ ਇੰਗਲਿਸ਼ ਖਿਡਾਰੀਆਂ ਦੀਆਂ ਪਾਰਟਨਰਸ ਲਗਭਗ 98 ਅਰਬ ਦੀ ਕੀਮਤ ਵਾਲੀ ਇਕ ਲਗਜ਼ਰੀ ਸ਼ਿਪ ਵਿਚ ਠਹਿਰੀ ਹੋਈ ਹੈ, ਜਿਸ ਦੀ ਸਮਰੱਥਾ 6,762 ਲੋਕਾਂ ਦੀ ਹੈ। ਇਨ੍ਹਾਂ ਨੇ ਇਸ ਦੇ ਲਈ ਲਗਭਗ 6-6 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ। ਇਸ ਕਰੂਜ਼ ਨੂੰ ਦੋਹਾ ਵਿਚ ਸਮੰਦਰ ਕੰਢੇ ਖੜਾਇਆ ਗਿਆ ਹੈ। ਜਦੋਂ ਤੱਕ ਫੀਫਾ ਵਿਸ਼ਵ ਕੱਪ ਚੱਲੇਗਾ। ਇਹ ਕਰੂਜ਼ ਦੋਹਾ ਦੇ ਸਮੁੰਦਰ ਦੇ ਕੰਢੇ ਖੜ੍ਹਾ ਰਹੇਗਾ। 21 ਮਾਲੇ ਵਿਚ ਫੈਲੇ ਇਸ ਸ਼ਿਪ ਵਿਚ 2500 ਤੋਂ ਜ਼ਿਆਦਾ ਕੈਬਿਨ ਬਣੇ ਹੋਏ ਹਨ।
ਲਗਜ਼ਰੀ ਸ਼ਿਪ ਵਿਚ 643 ਫੁੱਟ ਦਾ ਬਾਹਰੀ ਸੈਰਗਾਹ, 14 ਪੂਲ, 13 ਡਾਈਨਿੰਗ ਸਪਾਟ ਅਤੇ 30 ਤੋਂ ਜ਼ਿਆਦਾ ਬਾਰ ਐਂਡ ਰੈਸਟੋਰੈਂਟ ਹਨ। ਬੱਚਿਆਂ ਅਤੇ ਵੱਡਿਆਂ ਲਈ ਵੀ ਇਸ ਸ਼ਿਪ ਵਿਚ ਕਾਫੀ ਕੁੱਝ ਹੈ। ਉਦਾਹਰਣ ਵੱਜੋਂ ਸ਼ਿਪ ਅੰਦਰ ਇਕ ਸਪੋਰਟਸ ਜ਼ੋਨ ਹੈ ਜਿਸ ਵਿਚ ਬਾਸਕਿਟਬਾਲ ਕੋਰਟ, ਬੰਪਰ ਕਾਰ ਅਤੇ ਰੋਲਰ ਡਿਸਕੋ ਦੀ ਸਹੂਲਤ ਮੌਜੂਦ ਹੈ। ਪਰ ਹਾਈਲਾਈਟ 11-ਡੈਕ ਵਾਲੀ ਹਾਈ ਹੇਲਟਰ ਸਕੇਲਟਰ ਹੈ ਜਿਸ ਨੂੰ ਦਿ ਵੇਨੋਮ ਡ੍ਰਾਪ ਕਿਹਾ ਜਾਂਦਾ ਹੈ।