Whatsapp scam: ਜੇਕਰ ਇਹ ਗਲਤੀ ਤੁਸੀਂ ਵੀ ਕਰਦੇ ਹੋ ਤਾਂ ਹੈਕਰ ਕਰ ਸਕਦੇ ਹਨ ਤੁਹਾਡਾ ਖਾਤਾ ਖਾਲੀ

Whatsapp scam, cyber crime, whatsapp link fraud, whatsapp link scam, don't click on link

Whatsapp scam: ਜੇਕਰ ਇਹ ਗਲਤੀ ਤੁਸੀਂ  ਵੀ ਕਰਦੇ ਹੋ ਤਾਂ ਹੈਕਰ ਕਰ ਸਕਦੇ ਹਨ ਤੁਹਾਡਾ ਖਾਤਾ ਖਾਲੀ

ਖਬਰਿਸਤਾਨ ਨੈਟਵਰਕ। ਸਾਈਬਰ ਦੁਨੀਆ ਵਿਚ ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤਦੇ ਤਾਂ ਤੁਹਾਨੂੰ ਕਦੀ ਵੀ ਨੁਕਸਾਨ ਹੋ ਸਕਦਾ ਹੈ। ਅਜਿਹਾ ਇਕ ਮਾਮਲਾ ਪੇਸ਼ ਆਇਆ ਆਂਧਰਾ ਪ੍ਰਦੇਸ਼ ਵਿਚ ਜਿੱਥੇ ਇਕ ਔਰਤ ਦੇ ਖਾਤੇ ਵਿਚੋਂ 21 ਲੱਖ ਰੁਪਏ ਨਿਕਲ ਗਏ।

ਮਹਿਲਾ ਨੂੰ ਵ੍ਹਟਸਐਪ 'ਤੇ ਅਜਿਹਾ ਮੈਸੇਜ ਆਇਆ, ਜਿਸ 'ਤੇ ਕਲਿੱਕ ਕਰਨ 'ਤੇ ਔਰਤ ਦੇ ਖਾਤੇ 'ਚੋਂ ਇਹ 21 ਲੱਖ ਰੁਪਏ ਨਿਕਲ ਗਏ। ਦੱਸ ਦੇਈਏ ਕਿ ਇਹ ਘਟਨਾ ਇੱਕ ਸੇਵਾਮੁਕਤ ਅਧਿਆਪਕ ਨਾਲ ਵਾਪਰੀ ਹੈ। ਮੀਡੀਆ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਅੰਨਮਈਆ ਜ਼ਿਲ੍ਹੇ ਦੇ ਮਦਨਪੱਲੇ ਵਿੱਚ ਰਹਿ ਰਹੀ ਹੈ।

ਲਿੰਕ 'ਤੇ ਕਲਿੱਕ ਕਰ ਕੇ 21 ਲੱਖ ਰੁਪਏ ਉੱਡੇ

ਮਹਿਲਾ ਨੂੰ ਵ੍ਹਟਸਐਪ 'ਤੇ ਅਣਜਾਣ ਨੰਬਰ ਤੋਂ ਮੈਸੇਜ ਆਇਆ। ਔਰਤ ਨੇ ਬਿਨਾਂ ਸੋਚੇ ਕਈ ਵਾਰ ਮੈਸੇਜ 'ਚ ਦਿੱਤੇ ਲਿੰਕ 'ਤੇ ਕਲਿੱਕ ਕੀਤਾ। ਜਿਸ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਔਰਤ ਨੂੰ ਬਿਲਕੁਲ ਵੀ ਪਤਾ ਨਹੀਂ ਸੀ। ਮੈਸੇਜ ਆਉਣ ਤੇ ਔਰਤ ਦੇ ਕਲਿੱਕ ਕਰਨ ਤੋਂ ਕੁਝ ਦੇਰ ਬਾਅਦ ਹੀ ਮੈਸੇਜ ਆਇਆ ਕਿ ਉਸ ਦੇ ਖਾਤੇ 'ਚੋਂ ਕੁਝ ਪੈਸੇ ਕੱਟ ਲਏ ਗਏ ਹਨ। ਕੁਝ ਸਮਝਣ ਤੋਂ ਪਹਿਲਾਂ ਹੀ ਹੌਲੀ-ਹੌਲੀ ਕਈ ਵਾਰ ਖਾਤੇ 'ਚੋਂ ਪੈਸੇ ਕੱਟ ਲਏ ਗਏ ਅਤੇ ਇਕ ਤੋਂ ਬਾਅਦ ਇਕ ਮੈਸੇਜ ਆਉਣ ਲੱਗੇ।

ਫ਼ੋਨ ਹੈਕ ਹੋ ਗਿਆ ਸੀ

ਹੈਰਾਨੀ ਦੀ ਗੱਲ ਇਹ ਹੈ ਕਿ ਖਾਤੇ 'ਚੋਂ ਇਕ ਤੋਂ ਬਾਅਦ ਇਕ 21 ਲੱਖ ਰੁਪਏ ਕੱਟ ਲਏ ਗਏ। ਜਿਸ ਤੋਂ ਬਾਅਦ ਮਹਿਲਾ ਪੁਲਿਸ ਕੋਲ ਪਹੁੰਚੀ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੇ ਦੱਸਿਆ ਹੈ ਕਿ ਉਸ ਨੇ ਮੈਸੇਜ ਦੇ ਲਿੰਕ 'ਤੇ ਹੀ ਕਲਿੱਕ ਕੀਤਾ ਸੀ। ਜਿਸ ਤੋਂ ਬਾਅਦ ਉਸਦੇ ਖਾਤੇ ਵਿੱਚੋਂ 21 ਲੱਖ ਰੁਪਏ ਗਾਇਬ ਹੋ ਗਏ।

ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਹੈ ਕਿ ਸਾਈਬਰ ਅਪਰਾਧੀਆਂ ਨੇ ਪਹਿਲੀ ਲਿੰਕ ਰਾਹੀਂ ਔਰਤ ਦਾ ਫ਼ੋਨ ਹੈਕ ਕਰ ਲਿਆ ਸੀ। ਜਿਸ ਤੋਂ ਬਾਅਦ ਉਸ ਦੇ ਫੋਨ ਦੀ ਵਰਤੋਂ ਕਰਕੇ ਬੈਂਕ ਖਾਤਿਆਂ ਤੋਂ ਕਈ ਲੈਣ-ਦੇਣ ਕੀਤੇ। ਮਹਿਲਾ ਇਸ ਮਾਮਲੇ ਨੂੰ ਲੈ ਕੇ ਬੈਂਕ ਵੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।


Aug 29 2022 4:03PM
Whatsapp scam, cyber crime, whatsapp link fraud, whatsapp link scam, don't click on link
Source:

ਨਵੀਂ ਤਾਜੀ

ਸਿਆਸੀ