ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨ ਸਾਹਮਣੇ ਆ ਰਹੇ ਹਨ, ਜਿਸ ਅਨੁਸਾਰ ਭਾਜਪਾ 27 ਸਾਲਾਂ ਬਾਅਦ ਸੱਤਾ ਵਿਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਵੋਟਾਂ ਦੀ ਗਿਣਤੀ ਦੇ 2 ਘੰਟੇ ਬਾਅਦ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 70 ਸੀਟਾਂ 'ਚੋਂ ਭਾਜਪਾ 40 ਸੀਟਾਂ 'ਤੇ ਅਤੇ ਆਮ ਆਦਮੀ ਪਾਰਟੀ (ਆਪ) 30 ਸੀਟਾਂ 'ਤੇ ਅੱਗੇ ਚੱਲ ਰਹੀ ਹੈ।
1993 'ਚ ਭਾਜਪਾ ਨੇ ਦਿੱਲੀ ਚ ਬਣਾਈ ਸੀ ਸਰਕਾਰ
ਰਿਪੋਰਟ ਮੁਤਾਬਕ 1993 'ਚ ਭਾਜਪਾ ਨੇ ਦਿੱਲੀ 'ਚ ਸਰਕਾਰ ਬਣਾਈ ਸੀ। ਫਿਰ ਭਾਜਪਾ ਨੇ 5 ਸਾਲਾਂ ਵਿੱਚ 49 ਸੀਟਾਂ ਜਿੱਤੀਆਂ ਅਤੇ 3 ਮੁੱਖ ਮੰਤਰੀ ਬਣਾਏ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਚੋਣਾਂ 'ਚ 'ਆਪ' ਦੇ ਪ੍ਰਦਰਸ਼ਨ 'ਤੇ ਚੁਟਕੀ ਲਈ। ਉਸ ਨੇ ਪੋਸਟ ਵਿੱਚ ਲਿਖਿਆ- ਹੋਰ ਆਪਸ ਵਿੱਚ ਲੜੋ ।
ਦੱਸ ਦੇਈਏ ਕਿ 2020 ਵਿੱਚ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣੇ, ਪਰ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। ਉਹ 4 ਸਾਲ 7 ਮਹੀਨੇ ਅਤੇ 6 ਦਿਨ ਮੁੱਖ ਮੰਤਰੀ ਰਹੇ। ਇਸ ਤੋਂ ਬਾਅਦ ਉਨ੍ਹਾਂ ਨੇ ਆਤਿਸ਼ੀ ਨੂੰ ਸੀ.ਐੱਮ. ਬਣਾਇਆ।
ਕੌਣ ਅੱਗੇ ਕੌਣ ਪਿੱਛੇ
ਚੋਣ ਕਮਿਸ਼ਨ ਅਨੁਸਾਰ, ਕਾਲਕਾਜੀ ਸੀਟ ਤੋਂ ਪੰਜਵੇਂ ਦੌਰ ਵਿੱਚ ਭਾਜਪਾ ਉਮੀਦਵਾਰ ਰਾਮੇਸ਼ ਬਿਧੂੜੀ 2800 ਵੋਟਾਂ ਨਾਲ ਅੱਗੇ ਹਨ। ਸੀਐਮ ਆਤਿਸ਼ੀ ਇੱਥੇ ਪਿੱਛੇ ਚੱਲ ਰਹੇ ਹਨ।
ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਕੇਜਰੀਵਾਲ ਤੋਂ ਅੱਗੇ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਨਵੀਂ ਦਿੱਲੀ ਵਿਧਾਨ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਤੋਂ ਪਿੱਛੇ ਹਨ। ਛੇਵੇਂ ਦੌਰ ਦੀ ਗਿਣਤੀ ਵਿੱਚ ਭਾਜਪਾ ਉਮੀਦਵਾਰ ਨੇ ਫਿਰ ਤੋਂ 'ਆਪ' ਮੁਖੀ 'ਤੇ ਲੀਡ ਲੈ ਲਈ ਹੈ। ਪ੍ਰਵੇਸ਼ ਵਰਮਾ 'ਆਪ' ਸੁਪਰੀਮੋ ਤੋਂ 225 ਵੋਟਾਂ ਨਾਲ ਅੱਗੇ ਹਨ।
ਕਾਲਕਾਜੀ ਸੀਟ ਤੋਂ ਆਤਿਸ਼ੀ ਭਾਜਪਾ ਦੇ ਰਮੇਸ਼ ਬਿਧੂਰੀ ਤੋਂ 2,800 ਵੋਟਾਂ ਨਾਲ ਪਿੱਛੇ ਹੈ।
ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਸੀਟ ਤੋਂ ਭਾਜਪਾ ਦੀ ਸ਼ਿਖਾ ਰਾਏ ਤੋਂ 2721 ਵੋਟਾਂ ਨਾਲ ਪਿੱਛੇ ਹਨ।
ਗੋਪਾਲ ਰਾਏ ਬਾਬਰਪੁਰ ਸੀਟ ਤੋਂ 20750 ਵੋਟਾਂ ਨਾਲ ਅੱਗੇ ਹਨ। ਇੱਥੇ ਭਾਜਪਾ ਦੇ ਅਨਿਲ ਵਸ਼ਿਸ਼ਠ ਦੂਜੇ ਸਥਾਨ 'ਤੇ ਹਨ।
ਇਮਰਾਨ ਹੁਸੈਨ ਬੱਲੀਮਾਰਨ ਸੀਟ ਤੋਂ 15302 ਵੋਟਾਂ ਨਾਲ ਅੱਗੇ ਹਨ। ਭਾਜਪਾ ਦੇ ਕਮਲ ਬਾਗੜੀ ਦੂਜੇ ਸਥਾਨ 'ਤੇ ਹਨ।
ਸੁਲਤਾਨਪੁਰ ਮਜ਼ਰਾ ਸੀਟ ਤੋਂ ਮੁਕੇਸ਼ ਅਹਿਲਾਵਤ 6872 ਵੋਟਾਂ ਨਾਲ ਅੱਗੇ ਹਨ। ਭਾਜਪਾ ਦੇ ਕਰਮ ਸਿੰਘ ਦੂਜੇ ਸਥਾਨ 'ਤੇ ਹਨ।
ਰਾਘਵੇਂਦਰ ਸ਼ੌਕੀਨ ਨਾਂਗਲੋਈ ਜਾਟ ਸੀਟ ਤੋਂ 10765 ਵੋਟਾਂ ਨਾਲ ਪਿੱਛੇ ਹਨ। ਭਾਜਪਾ ਦੇ ਮਨੋਜ ਸ਼ੌਕੀਨ ਇੱਥੇ ਅੱਗੇ ਹਨ।