AIR Force ਦੇ ਸੇਵਾਮੁਕਤ ਅਧਿਕਾਰੀ ਦੇ ਘਰ ਚੋਰਾਂ ਨੇ ਦਿਨ ਦਿਹਾੜੇ ਕੀਤੀ ਲੱਖਾਂ ਦੀ ਚੋਰੀ

amritsar crime news, retired Air Force officer home robbrary in Amritsar

AIR Force ਦੇ ਸੇਵਾਮੁਕਤ ਅਧਿਕਾਰੀ ਦੇ ਘਰ ਚੋਰਾਂ ਨੇ ਦਿਨ ਦਿਹਾੜੇ ਕੀਤੀ ਲੱਖਾਂ ਦੀ ਚੋਰੀ

ਖ਼ਬਰਿਸਤਾਨ ਨੈੱਟਵਰਕ -  ਅੰਮ੍ਰਿਤਸਰ ਦੇ ਪੌਸ਼ ਇਲਾਕੇ 'ਚ ਚੋਰਾਂ ਨੇ ਦਿਨ ਦਿਹਾੜੇ ਏਅਰਫੋਰਸ ਦੇ ਸੇਵਾਮੁਕਤ ਅਧਿਕਾਰੀ ਦੇ ਘਰ ਲੱਖਾਂ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤੋ ਹੈ।  ਘਟਨਾ ਅੰਮ੍ਰਿਤਸਰ ਦੇ ਟੇਲਰ ਰੋਡ ਤੇ ਕੋਠੀ ਨੰਬਰ -3 ਜਿਸ ਦੇ ਮਾਲਕ ਇੰਦਰਬੀਰ ਸਿੰਘ ਸਿਡਾਨਾ ਨੇ ਉਨ੍ਹਾਂ ਦੇ ਘਰ ਵਾਪਰੀ। ਇੰਦਰਬੀਰ ਸਿੰਘ ਸਿਡਾਨਾ ਨੇ ਦੱਸਿਆ ਕਿ ਉਹ ਘਰ ਵਿਚ ਇਕੱਲਾ ਸੀ ਅਤੇ ਆਪਣੇ ਕਮਰੇ ਵਿਚ ਸੌਂ ਰਿਹਾ ਸੀ | ਜਦੋਂ ਘਰ ਦਾ ਦਰਵਾਜ਼ਾ ਖੁੱਲ੍ਹਿਆ ਤਾਂ 3 ਨੌਜਵਾਨਾਂ ਨੇ ਅੰਦਰ ਦਾਖਲ ਹੋ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੂੰਹ 'ਤੇ ਕੱਪੜਾ ਪਾ ਦਿੱਤਾ।

ਲੁਟੇਰਿਆਂ ਨੇ ਘਰ ਵਿੱਚ ਪਈਆਂ ਅਲਮਾਰੀਆਂ ਦੀਆਂ ਚਾਬੀਆਂ ਚੁੱਕ ਲਈਆਂ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਨਕਦੀ ਪਈ ਸੀ। ਲੁਟੇਰੇ ਕਰੀਬ 35 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਗਏ। ਘਰ ਵਿੱਚ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਛੋਟੀ ਬੇਟੀ ਨੇ ਅਮਰੀਕਾ ਤੋਂ ਘਰ ਆਉਣਾ ਸੀ।ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ. ਪੀ.ਐਸ ਵਿਰਕ, ਏ.ਸੀ.ਪੀ. ਵਰਿੰਦਰ ਸਿੰਘ ਖੋਸਾ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ |


Sep 22 2022 12:55PM
amritsar crime news, retired Air Force officer home robbrary in Amritsar
Source:

ਨਵੀਂ ਤਾਜੀ

ਸਿਆਸੀ