ਖਬਰਿਸਤਾਨ ਨੈੱਟਵਰਕ, ਨਿਊਜ਼ ਡੈਸਕ- ਇੰਸਟਾਗ੍ਰਾਮ 'ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਫਾਲੋਅਰਜ਼ ਦੇ ਮਾਮਲੇ ਵਿਚ ਕਈ ਧਨਾਢਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦੇਈਏ ਕਿ ਉਰਵਸ਼ੀ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਅਦਾਕਾਰਾ ਬਣ ਗਈ ਹੈ।
ਮੀਡੀਆ ਰਿਪੋਰਟ ਮੁਤਾਬਕ ਉਰਵਸ਼ੀ ਰੌਤੇਲਾ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਬਣ ਗਈ ਹੈ, ਜਿਸ ਦੇ 62.8 ਮਿਲੀਅਨ ਫਾਲੋਅਰਜ਼ ਹਨ। ਉਸ ਨੇ ਅਨੁਸ਼ਕਾ ਸ਼ਰਮਾ ਅਤੇ ਸਲਮਾਨ ਖਾਨ ਵਰਗੇ ਵੱਡੇ ਅਦਾਕਾਰਾਂ ਫਾਲੋਅਰਜ਼ ਦੇ ਮਾਮਲੇ ਵਿਚ ਪਛਾੜ ਦਿੱਤਾ ਹੈ।
ਦੱਸ ਦੇਈਏ ਕਿ ਅਭਿਨੇਤਰੀਆਂ ਵਿੱਚ ਕ੍ਰਿਤੀ ਸੈਨਨ ਦੇ 52.9 ਮਿਲੀਅਨ, ਦਿਸ਼ਾ ਪਟਾਨੀ ਦੇ 56.9 ਮਿਲੀਅਨ, ਸਾਰਾ ਅਲੀ ਖਾਨ ਦੇ 41.7 ਮਿਲੀਅਨ, ਕਿਆਰਾ ਅਡਵਾਨੀ ਦੇ 29 ਮਿਲੀਅਨ, ਅਨੰਨਿਆ ਪਾਂਡੇ 24.3 ਮਿਲੀਅਨ ਅਤੇ ਜਾਹਨਵੀ ਕਪੂਰ ਦੇ 21.2 ਮਿਲੀਅਨ ਹਨ। ਇਸੇ ਤਰ੍ਹਾਂ ਅਦਾਕਾਰਾਂ ਵਿੱਚੋਂ ਸਲਮਾਨ ਖਾਨ ਦੇ ਇੰਸਟਾਗ੍ਰਾਮ 'ਤੇ 59 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਰਿਤਿਕ ਰੋਸ਼ਨ ਦੇ 45 ਮਿਲੀਅਨ ਫਾਲੋਅਰਜ਼, ਵਰੁਣ ਧਵਨ ਦੇ 45.4 ਮਿਲੀਅਨ, ਰਣਵੀਰ ਸਿੰਘ ਦੇ 43.2 ਮਿਲੀਅਨ ਅਤੇ ਕਾਰਤਿਕ ਆਰੀਅਨ ਦੇ 28.3 ਮਿਲੀਅਨ ਫਾਲੋਅਰਜ਼ ਹਨ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ
https://t.me/+hdfPXo2PROo4NGU1