ਖਬਰਿਸਤਾਨ ਨੈੱਟਵਰਕ ਫਿਰੋਜ਼ਪੁਰ- ਭਾਰਤੀ ਰੇਲਵੇ ਨੇ ਹੋਲੀ ਦੇ ਤਿਓਹਾਰ ਦੇ ਮੱਦੇਨਜ਼ਰ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਨੇ ਅੰਮ੍ਰਿਤਸਰ ਤੋਂ ਗੋਰਖਪੁਰ ਵਿਚਾਲੇ ਹੋਲੀ ਸਪੈਸ਼ਲ ਹਫ਼ਤਾਵਾਰੀ ਰੇਲ ਗੱਡੀਆਂ ਚਲਾਉਣ ਦਾ ਐਲਾਨ ਕਰ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਰੇਲਵੇ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਗੋਰਖਪੁਰ ਤੋਂ ਗੱਡੀ ਨੰਬਰ 05005 ਨੂੰ 3 ਮਾਰਚ, 10 ਮਾਰਚ ਅਤੇ 17 ਮਾਰਚ ਨੂੰ ਦੁਪਹਿਰ 2:40 ਵਜੇ ਰਵਾਨਾ ਕੀਤਾ ਜਾਵੇਗਾ, ਜੋ ਅਗਲੇ ਦਿਨ ਸਵੇਰੇ 9:30 ਵਜੇ ਅੰਮ੍ਰਿਤਸਰ ਪਹੁੰਚਣਗੀਆਂ।
ਇਥੋਂ ਵਾਪਸੀ ਦੇ ਲਈ 4 ਮਾਰਚ, 11 ਮਾਰਚ ਅਤੇ 18 ਮਾਰਚ ਨੂੰ ਗੱਡੀ ਨੰਬਰ 05006 ਦੁਪਹਿਰ 12:45 ਵਜੇ ਚੱਲ ਕੇ ਅਗਲੇ ਦਿਨ ਸਵੇਰੇ 8:50 ਵਜੇ ਗੋਰਖਪੁਰ ਪਹੁੰਚਿਆ ਕਰੇਗੀ। ਦੋਹੇਂ ਪਾਸਿਓਂ ਇਨ੍ਹਾਂ ਰੇਲਗੱਡੀਆਂ ਦਾ ਠਹਿਰਾਓ ਖਲੀਲਾਬਾਦ, ਬਸਤੀ, ਗੋਂਡਾ, ਬੁਡ਼ਵਲ, ਸੀਤਾਪੁਰ ਜੰਕਸ਼ਨ, ਸੀਤਾਪੁਰ ਸਿਟੀ, ਬਰੇਲੀ, ਮੁਰਾਦਾਬਾਦ, ਸਹਾਰਨਪੁਰ ਜੰਕਸ਼ਨ, ਯਮੁਨਾਨਗਰ ਜਗਾਧਰੀ, ਅੰਬਾਲਾ ਕੈਂਟ, ਲੁਧਿਆਣਾ ਜੰਕਸ਼ਨ, ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨਾਂ ’ਤੇ ਹੋਵੇਗਾ।
ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵਲੋਂ ਬਠਿੰਡਾ-ਅੰਬਾਲਾ ਸੈਕਸ਼ਨ ’ਤੇ ਚੱਲਣ ਵਾਲੀਆਂ 12 ਰੇਲਗੱਡੀਆਂ ਨੂੰ 25 ਫਰਵਰੀ ਤੋਂ 24 ਮਾਰਚ ਤੱਕ ਭੁੱਚੋ ਮੰਡੀ ਸਟੇਸ਼ਨ ਦੀ ਬਜਾਏ ਬਠਿੰਡਾ ਕੈਂਟ ਅਤੇ ਰਾਮਪੁਰਾ ਫੂਲ ਸਟੇਸ਼ਨਾਂ ’ਤੇ ਸਟਾਪੇਜ਼ ਦੇਣ ਦਾ ਫ਼ੈਸਲਾ ਲਿਆ ਹੈ।ਵਿਭਾਗ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਗੱਡੀ ਨੰਬਰ 14887 ਰਿਸ਼ੀਕੇਸ਼-ਬਾੜਮੇਰ ਐਕਸਪ੍ਰੈੱਸ, 14711 ਹਰਿਦੁਆਰ-ਸ਼੍ਰੀ ਗੰਗਾਨਗਰ ਐਕਸਪ੍ਰੈੱਸ ਨੂੰ ਉਕਤ ਦਿਨਾਂ ਦੌਰਾਨ ਭੁੱਚੋ ਮੰਡੀ ਦੀ ਬਜਾਏ ਰਾਮਪੁਰਾ ਫੂਲ ਸਟੇਸ਼ਨ ’ਤੇ ਸਟਾਪੇਜ਼ ਦਿੱਤਾ ਜਾਵੇਗਾ।
ਗੱਡੀ ਨੰਬਰ 01625 ਧੂਰੀ-ਬਠਿੰਡਾ ਸਪੈਸ਼ਲ, 04547 ਅੰਬਾਲਾ ਕੈਂਟ-ਬਠਿੰਡਾ ਸਪੈਸ਼ਲ, 14736 ਅੰਬਾਲਾ-ਸ਼੍ਰੀ ਗੰਗਾਨਗਰ ਐਕਸਪ੍ਰੈੱਸ, 14509 ਧੂਰੀ-ਬਠਿੰਡਾ ਐਕਸਪ੍ਰੈੱਸ, 14888 ਬਾੜਮੇਰ-ਰਿਸ਼ੀਕੇਸ਼ ਐਕਸਪ੍ਰੈੱਸ, 14712 ਸ਼੍ਰੀ ਗੰਗਾਨਗਰ-ਹਰਿਦੁਆਰ ਐਕਸਪ੍ਰੈੱਸ, 01626 ਬਠਿੰਡਾ-ਧੂਰੀ ਸਪੈਸ਼ਲ, 04548 ਬਠਿੰਡਾ-ਅੰਬਾਲਾ ਕੈਂਟ ਸਪੈਸ਼ਲ, 14735 ਸ਼੍ਰੀ ਗੰਗਾਨਗਰ-ਹਰਿਦੁਆਰ ਐਕਸਪ੍ਰੈੱਸ ਗੱਡੀਆਂ ਨੂੰ 26 ਫਰਵਰੀ ਤੋਂ 14 ਮਾਰਚ ਤੱਕ ਬਠਿੰਡਾ ਕੈਂਟ ਸਟੇਸ਼ਨ ਤੇ ਠਹਿਰਾਓ ਦਿੱਤਾ ਜਾਵੇਗਾ। ਗੱਡੀ ਨੰਬਰ 14510 ਬਠਿੰਡਾ-ਅੰਬਾਲਾ ਕੈਂਟ ਐਕਸਪ੍ਰੈੱਸ ਨੂੰ 26 ਫਰਵਰੀ ਤੋਂ 24 ਮਾਰਚ ਤੱਕ ਬਠਿੰਡਾ ਸਟੇਸ਼ਨ ’ਤੇ ਠਹਿਰਾਓ ਦਿੱਤਾ ਜਾਵੇਗਾ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ
https://t.me/+hdfPXo2PROo4NGU1