ACTRESS ਕੰਗਨਾ ਰਣੌਤ ਨੇ ACCEPT ਕੀਤਾ ਅੰਮ੍ਰਿਤਪਾਲ ਸਿੰਘ ਦਾ ਚੈਲੰਜ, ਕਿਹਾ- ਬਹਿਸ ਲਈ ਤਿਆਰ

jalandhar news, actress kangana ranaut, challenge accept amritpal, waris punjab de, kangana tewwt

ACTRESS ਕੰਗਨਾ ਰਣੌਤ ਨੇ ACCEPT ਕੀਤਾ ਅੰਮ੍ਰਿਤਪਾਲ ਸਿੰਘ ਦਾ ਚੈਲੰਜ, ਕਿਹਾ- ਬਹਿਸ ਲਈ ਤਿਆਰ

ਖਬਰਿਸਤਾਨ ਨੈੱਟਵਰਕ ਜਲੰਧਰ : 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਪਿਛਲੇ ਦਿਨੀਂ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਜਿਸ ਨੇ ਬਹਿਸ ਕਰਨੀ ਹੈ, ਉਹ ਕਰ ਸਕਦਾ ਹੈ। ਅੰਮ੍ਰਿਤਪਾਲ ਦੇ ਇਸ ਬਿਆਨ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਬਿਆਨ ਸਾਹਮਣੇ ਆਇਆ ਹੈ। ਕੰਗਨਾ ਨੇ ਟਵੀਟ ਕਰ ਕੇ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ।

ਮੈਂ ਹੈਰਾਨ ਹਾਂ ਕਿ ਕਿਸੇ ਨੇ ਵੀ ਚੁਣੌਤੀ ਸਵੀਕਾਰ ਨਹੀਂ ਕੀਤੀ

ਕੰਗਨਾ ਨੇ ਟਵੀਟ ਕੀਤਾ ਕਿ ਅੰਮ੍ਰਿਤਪਾਲ ਨੇ ਦੇਸ਼ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ, ਜੇਕਰ ਕੋਈ ਉਸ ਨਾਲ ਬੌਧਿਕ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਮੈਂ ਹੈਰਾਨ ਹਾਂ ਕਿ ਇਸ ਚੁਣੌਤੀ ਨੂੰ ਕਿਸੇ ਨੇ ਵੀ ਸਵੀਕਾਰ ਨਹੀਂ ਕੀਤਾ, ਇੱਥੋਂ ਤੱਕ ਕਿ ਕਿਸੇ ਸਿਆਸਤਦਾਨ ਨੇ ਵੀ ਨਹੀਂ।

ਜੇ ਮੇਰੀ ਜਾਨ ਨੂੰ ਖ਼ਤਰਾ ਨਾ ਹੋਵੇ ਤਾਂ ਮੈਂ ਤਿਆਰ ਹਾਂ

ਕੰਗਨਾ ਨੇ ਅੱਗੇ ਟਵੀਟ ਕੀਤਾ ਅਤੇ ਲਿਖਿਆ ਕਿ ਜੇਕਰ ਮੈਨੂੰ ਖਾਲਿਸਤਾਨੀਆਂ ਨੇ ਕੁੱਟਿਆ/ਹਮਲਾ ਜਾਂ ਗੋਲੀ ਨਹੀਂ ਮਾਰੀ ਤਾਂ ਮੈਂ ਤਿਆਰ ਹਾਂ।

ਅਜਨਾਲਾ ਹਿੰਸਾ 'ਤੇ ਕੰਗਨਾ ਨੇ ਟਵੀਟ ਵੀ ਕੀਤਾ

ਕੰਗਨਾ ਨੇ ਲਿਖਿਆ ਕਿ ਅੱਜ ਪੰਜਾਬ 'ਚ ਕੀ ਹੋ ਰਿਹਾ ਹੈ, ਮੈਂ 2 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ। ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ। ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਮੇਰੀ ਕਾਰ 'ਤੇ ਪੰਜਾਬ 'ਚ ਹਮਲਾ ਹੋਇਆ, ਪਰ ਮੈਂ ਜੋ ਕਿਹਾ ਉਹ ਹੋਇਆ। ਹੁਣ ਸਮਾਂ ਆ ਗਿਆ ਹੈ ਕਿ ਗੈਰ-ਖਾਲਿਸਤਾਨੀ ਸਿੱਖ ਆਪਣੀ ਸਥਿਤੀ ਅਤੇ ਇਰਾਦੇ ਸਾਫ਼ ਕਰਨ।

ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ


ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ


Feb 25 2023 5:52PM
jalandhar news, actress kangana ranaut, challenge accept amritpal, waris punjab de, kangana tewwt
Source:

ਨਵੀਂ ਤਾਜੀ

ਸਿਆਸੀ