ਖਬਰਿਸਤਾਨ ਨੈੱਟਵਰਕ ਲੁਧਿਆਣਾ- ਜ਼ਿਲੇ ਦੀ 6 ਸਾਲ ਦੀ ਬੱਚੀ ਨੇ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਦੱਸ ਦੇਈਏ ਕਿ ਹੈਬੋਵਾਲ ਦੀ ਰਹਿਣ ਵਾਲੀ ਸਾਢੇ 6 ਸਾਲ ਦੀ ਬੱਚੀ ਸਿਏਨਾ ਚੋਪੜਾ ਨੇ ਇਸ ਉਮਰ ਵਰਗ ਵਿੱਚ ਦੱਖਣੀ ਅਫਰੀਕਾ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਮਾਊਂਟ ਕਿਲੀਮੰਜਾਰੋ ਅਤੇ ਮਾਊਂਟ ਮੀਰੂ 'ਤੇ ਤਿਰੰਗਾ ਲਹਿਰਾ ਕੇ ਵਿਸ਼ਵ ਰਿਕਾਰਡ ਬਣਾਇਆ ਹੈ।
ਜਾਣਕਾਰੀ ਅਨੁਸਾਰ ਸਿਏਨਾ ਨੇ 26 ਜਨਵਰੀ ਨੂੰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ ਹੈ। ਬੱਚੀ ਦਾ ਹਲਕਾ ਵਿਧਾਇਕ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਦੌਰਾਨ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ ਇਕ ਹਫਤੇ 'ਚ ਮੀਰੂ ਅਤੇ ਕਿਲੀਮੰਜਾਰੋ ਪਹਾੜ 'ਤੇ ਚੜ੍ਹ ਕੇ ਉਥੇ ਤਿਰੰਗਾ ਲਹਿਰਾਇਆ ਸੀ। ਸਭ ਤੋਂ ਛੋਟੀ ਸਿਏਨਾ ਚੋਪੜਾ ਨੇ ਸਿਰਫ਼ ਇੱਕ ਹਫ਼ਤੇ ਵਿੱਚ ਲਗਾਤਾਰ ਇਨ੍ਹਾਂ ਦੋ ਪਹਾੜਾਂ ’ਤੇ ਚੜ੍ਹ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੇ ਸਿਰਫ਼ 39 ਘੰਟਿਆਂ ਵਿੱਚ 19 ਹਜ਼ਾਰ ਫੁੱਟ ਦੀ ਚੜ੍ਹਾਈ ਕਰ ਕੇ ਇਹ ਰਿਕਾਰਡ ਕਾਇਮ ਕੀਤਾ ਹੈ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0
ਖਬਰਿਸਤਾਨ ਪੰਜਾਬੀ ਦੇ ਟੈਲੀਗ੍ਰਾਮ ਗਰੁੱਪ ਨਾਲ ਜੁੜਨ ਲਈ ਕਲਿੱਕ ਕਰੋ
https://t.me/+hdfPXo2PROo4NGU1