ਖਬਰਿਸਤਾਨ ਨੈੱਟਵਰਕ ਲੁਧਿਆਣਾ: ਨਸ਼ਿਆਂ ਦੇ ਵਗ ਰਹੇ ਦਰਿਆ ਵਿਚ ਪੰਜਾਬ ਦੀ ਜਵਾਨੀ ਰੁੜਦੀ ਜਾ ਰਹੀ ਹੈ। ਨਿਤ ਦਿਨ ਨਸ਼ਿਆਂ ਕਾਰਣ ਘਰਾਂ ਵਿਚ ਸੱਥਰ ਵਿਛ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਪਮਾਲ ਦੇ ਚੋਟੀ ਦੇ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਅਜੇ ਸਿਰਫ 16 ਵਰ੍ਹਿਆਂ ਦਾ ਸੀ , ਦੀ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਕਾਰਣ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰ ਬਲਵੰਤ ਸਿੰਘ ਨੇ ਦੱਸਿਆ ਕਿ ਸ਼ਾਨਵੀਰ ਸਿੰਘ ਜੋ ਕਿ 16 ਸਾਲ ਦਾ ਸੀ, ਜੋ ਕਿ ਆਪਣੀ ਮਾਸੀ ਕੋਲ ਬੋਡਪਾਲ (ਧਰਮਕੋਟ) ਰਹਿੰਦਾ ਸੀ। ਉਹ ਬੀਤੇ ਦਿਨੀਂ ਹੀ ਆਪਣੇ ਘਰ ਪਮਾਲ ਆਇਆ ਸੀ। ਇਸੇ ਦੌਰਾਨ ਪਿੰਡ ਦਾ ਹੀ ਇਕ ਲੜਕਾ ਰਾਜਬੀਰ ਸਿੰਘ ਪੁੱਤਰ ਗੁਰਮੀਤ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਆਪਣੇ ਨਾਲ ਲੈ ਗਿਆ।
ਪਤਾ ਲੱਗਾ ਹੈ ਕਿ ਇੰਨਾ ਨੇ ਚਿੱਟੇ ਦਾ ਟੀਕਾ ਇਕ ਮੋਟਰ ਕੋਲ ਪਿੰਡ ਆਲੀਵਾਲ ਵਿਖੇ ਲਗਾਇਆ, ਜਿੱਥੇ ਟੀਕਾ ਲਗਾਉਂਦਿਆਂ ਹੀ ਓਵਰਡੋਜ਼ ਕਾਰਣ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਦਾਖਾ ਦੀ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਰ ਦਾ ਚਿਰਾਗ ਬੁੱਝ ਜਾਣ ਉਤੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0