ਖਬਰਿਸਤਾਨ ਨੈੱਟਵਰਕ ਮੁੰਬਈ - ਨਵਾਜ਼ੂਦੀਨ ਸਿੱਦੀਕੀ ਇਕ ਵਧੀਆ ਅਦਾਕਾਰ ਹਨ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਦੱਸ ਦੇਈਏ ਕਿ ਨਵਾਜ਼ੂਦੀਨ ਦਾ ਆਪਣੀ ਪਤਨੀ ਨਾਲ ਤਕਰਾਰ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ।
ਨਵਾਜ਼ੂਦੀਨ ਸਿੱਦੀਕੀ ਦੀ ਮਾਂ ਨੇ ਕਰਵਾਈ FIR
ਜਾਣਕਾਰੀ ਮਿਲੀ ਹੈ ਕਿ ਫਿਲਮ ਐਕਟਰ ਨਵਾਜ਼ੂਦੀਨ ਸਿੱਦੀਕੀ ਦੀ ਮਾਂ ਮੇਹਰੁਨੀਸਾ ਸਿੱਦੀਕੀ ਨੇ ਨਵਾਜ਼ੂਦੀਨ ਦੀ ਦੂਜੀ ਪਤਨੀ ਜ਼ੈਨਬ ਉਰਫ ਆਲੀਆ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ ਕਿ ਨਵਾਜ਼ੂਦੀਨ ਦੀ ਮਾਂ ਜਿਸ ਬੰਗਲੇ 'ਚ ਗਈ ਸੀ, ਉਥੇ ਜ਼ੈਨਬ ਦੀ ਉਸ ਨਾਲ ਬਹਿਸ ਹੋਈ ਸੀ। ਇਸ ਮਾਮਲੇ 'ਚ ਵਰਸੋਵਾ ਪੁਲਸ ਨੇ ਜ਼ੈਨਬ ਨੂੰ ਪੁੱਛਗਿੱਛ ਲਈ ਬੁਲਾਇਆ ਹੈ।
ਮੀਡੀਆ ਰਿਪੋਰਟ ਮੁਤਾਬਕ ਨਵਾਜ਼ੂਦੀਨ ਸਿੱਦੀਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁੰਬਈ ਦੀ ਵਰਸੋਵਾ ਪੁਲਸ ਨੇ ਆਲੀਆ ਖਿਲਾਫ ਮਾਮਲਾ ਦਰਜ ਕੀਤਾ ਹੈ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 452, 323, 504, 506 ਤਹਿਤ ਕੇਸ ਦਰਜ ਕੀਤਾ ਹੈ।
ਪ੍ਰਾਪਰਟੀ ਨੂੰ ਲੈ ਕੇ ਚੱਲ ਰਿਹਾ ਹੈ ਵਿਵਾਦ
ਗੌਰਤਲਬ ਹੈ ਕਿ ਨਵਾਜ਼ੂਦੀਨ, ਨਵਾਜ਼ੂਦੀਨ ਦੀ ਮਾਂ ਅਤੇ ਆਲੀਆ ਵਿਚਾਲੇ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ। ਨਵਾਜ਼ੂਦੀਨ ਅਤੇ ਆਲੀਆ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਨ, ਇਕ ਬੇਟਾ ਯਾਨੀ ਅਤੇ ਬੇਟੀ ਸ਼ੋਰਾ ਹੈ।
ਨਵਾਜ਼ੂਦੀਨ ਅਤੇ ਆਲੀਆ ਵਿਚਕਾਰ ਝਗੜਾ ਹੋਇਆ ਸੀ
ਸਾਲ 2020 'ਚ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਵਿਚਾਲੇ ਕਾਫੀ ਵਿਵਾਦ ਹੋਇਆ ਸੀ। ਉਸ ਦੀ ਪਤਨੀ ਨੇ ਉਸ ਨੂੰ ਤਲਾਕ ਲਈ ਕਾਨੂੰਨੀ ਨੋਟਿਸ ਵੀ ਭੇਜਿਆ ਸੀ। ਹਾਲਾਂਕਿ, ਕੁਝ ਮਹੀਨਿਆਂ ਬਾਅਦ ਦੋਵਾਂ ਵਿੱਚ ਸੁਲ੍ਹਾ ਹੋ ਗਈ। ਇਸ ਮਾਮਲੇ ਬਾਰੇ ਨਵਾਜ਼ੂਦੀਨ ਨੇ ਬਾਅਦ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਤੋਂ ਬਚਦਾ ਹਾਂ, ਮੈਂ ਅਜੇ ਤੱਕ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ। ਮੈਂ ਆਪਣੇ ਆਪ ਨੂੰ ਨਕਾਰਾਤਮਕਤਾ ਅਤੇ ਨਫ਼ਰਤ ਨਾਲ ਭਰਨਾ ਨਹੀਂ ਚਾਹੁੰਦਾ। ਉਹ ਅਜੇ ਵੀ ਮੇਰੇ ਬੱਚਿਆਂ ਦੀ ਮਾਂ ਹੈ।" ਉਦੋਂ ਉਸ ਨੇ ਕਿਹਾ ਸੀ ਕਿ ਕੁਝ ਵੀ ਹੋ ਜਾਵੇ, ਉਹ ਆਪਣੀ ਪਤਨੀ ਦਾ ਸਮਰਥਨ ਕਰਨਾ ਜਾਰੀ ਰੱਖੇਗਾ।
ਖਬਰਿਸਤਾਨ ਪੰਜਾਬੀ ਨਾਲ ਜੁੜਨ ਲਈ ਕਲਿੱਕ ਕਰੋ
https://chat.whatsapp.com/IYWIxWuOGlq3AzG0mGNpz0