ਖ਼ਬਰਿਸਤਾਨ ਨੈਟਵਰਕ : ਬਨੂੜ ਦੇ ਪਿੰਡ ਜੰਗਪੁਰਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਿੰਸਪਾਲ ਸਿੰਘ ਵਜੋਂ ਹੋਈ ਹੈ। ਜਿਸਦੀ ਉਮਰ 15 ਸਾਲ ਸੀ। ਪ੍ਰਿੰਸਪਾਲ ਸਿੰਘਲਾਇਸੈਂਸੀ ਰਿਵਾਲਵਰ ਨਾਲ ਰੀਲ ਬਣਾ ਰਿਹਾ ਸੀ ਕਿ ਅਚਾਨਕ ਪ੍ਰਿੰਸ ਦੇ ਸਿਰ ਵਿੱਚੋਂ ਗੋਲੀ ਲੰਘ ਗਈ।
ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਮਿਲੀ ਜਾਣਕਾਰੀ ਅਨੁਸਾਰ ਪ੍ਰਿੰਸ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਦੋਸਤਾਂ ਨੂੰ ਮਿਲਣ ਲਈ ਪਿੰਡ ਜਾਂਸਲੇ ਆਇਆ ਹੋਇਆ ਸੀ। ਉਸਦੇ ਇੱਕ ਦੋਸਤ ਦੇ ਪਿਤਾ ਕੋਲ ਘਰ ਵਿੱਚ ਲਾਇਸੈਂਸੀ ਪਿਸਤੌਲ ਸੀ, ਪਰ ਦੋਸਤ ਦੇ ਪਿਤਾ ਘਰ ਨਹੀਂ ਸੀ। 11 ਦੋਸਤ ਇਕੱਠੇ ਬੈਠ ਕੇ ਪਿਸਤੌਲ ਨਾਲ ਖੇਡ ਰਹੇ ਸਨ ਕਿ ਅਚਾਨਕ ਰਿਵਾਲਵਰ ਵਜੋਂ ਗੋਲੀ ਚਲ ਪਈ ਤੇ ਗੋਲੀ ਪ੍ਰਿੰਸਪਾਲ ਦੇ ਸਿਰ ਵਿੱਚੋਂ ਲੰਘ ਗਈ। ਉਸਨੂੰ ਤਰੁੰਤ ਗਿਆਨ ਸਾਗਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਮੌਤ ਹੋ ਗਈ ਹੈ।
ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਦੇਖ ਕੇ ਮਾਪੇ ਫੁੱਟ- ਫੁੱਟ ਕੇ ਰੋਣ ਲੱਗ ਪਏ। ਮ੍ਰਿਤਕ ਪ੍ਰਿੰਸਪਾਲ ਰਾਜਪੁਰਾ ਸਕੂਲ ਵਿੱਚ 10 ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।