ਖਬਰਿਸਤਾਨ ਨੈੱਟਵਰਕ- ਪੰਜਾਬ ਯੂਨੀਵਰਸਿਟੀ ਤੋਂ ਇਕ ਮੰਦਭਾਗੀ ਖਬਰ ਆਈ ਹੈ, ਜਿਥੇ ਇਕ ਨੌਜਵਾਨ ਲੜਕੀ ਨੇ ਖੌਫਨਾਕ ਕਦਮ ਚੁੱਕਦਿਆਂ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਲੜਕੀ ਦੀ ਉਮਰ 26 ਸਾਲਾ ਸੀ ਤੇ ਉਸ ਦਾ ਨਾਂ ਅਮਨਦੀਪ ਕੌਰ ਦੱਸਿਆ ਜਾ ਰਿਹਾ ਹੈ, ਜਿਸ ਨੇ ਕੈਂਪਸ ਵਿੱਚ ਸਰਕਾਰੀ ਮਕਾਨ ਅੰਦਰ ਖੁਦਕੁਸ਼ੀ ਕਰ ਲਈ।
2 ਦਿਨ ਬਾਅਦ ਹੋਣੀ ਸੀ ਮੰਗਣੀ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਨਦੀਪ ਦੀ ਮੰਗਣੀ ਬਸ 2 ਦਿਨ ਬਾਅਦ ਹੋਣ ਵਾਲੀ ਸੀ। ਅਮਨਦੀਪ ਕੌਰ ਦੇ ਪਿਤਾ ਪੰਜਾਬ ਯੂਨੀਵਰਸਿਟੀ ਵਿੱਚ ਸੁਪਰਡੈਂਟ ਵਜੋਂ ਤਾਇਨਾਤ ਹਨ ਅਤੇ ਪਰਿਵਾਰ ਸਣੇ ਕੈਂਪਸ ਦੇ ਸਰਕਾਰੀ ਮਕਾਨ ਵਿੱਚ ਰਹਿੰਦੇ ਸੀ।
ਸੁਸਾਈਡ ਨੋਟ ਬਰਾਮਦ
ਅਮਨਦੀਪ ਕੌਰ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਲਿਖਿਆ ਹੈ ਕਿ “I M SORRY, ਕਿਸੇ ਦੀ ਕੋਈ ਗਲਤੀ ਨਹੀਂ, ਮੈਂ ਖੁਦ ਕਦਮ ਚੁੱਕ ਰਹੀ ਹਾਂ, ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ।
ਅਮਨਦੀਪ ਨੇ ਮੁਹਾਲੀ IISER ਤੋਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦਾ ਮਹੌਲ ਹੈ