ਜਲੰਧਰ ਦੀ ਸਪੋਰਟਸ ਇੰਡਸਟਰੀ (ਖੇਡ ਉਦਯੋਗ) ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨੀਤੀ ਆਯੋਗ ਅਤੇ ਪੰਜਾਬ ਸਰਕਾਰ ਵਿਚਕਾਰ ਹੋਈ ਇੱਕ ਅਹਿਮ ਬੈਠਕ ਵਿੱਚ ਜਲੰਧਰ ਵਿੱਚ ਮੇਰਠ ਦੀ ਤਰਜ਼ ‘ਤੇ ‘ਸਿਵਲ ਸੈਂਟਰ’ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਸ਼ਹਿਰ ਦੇ ਖੇਡ ਉਦਯੋਗ ਨੂੰ ਸੰਗਠਿਤ ਅਤੇ ਆਧੁਨਿਕ ਢਾਂਚਾ ਦੇਣ ਦੀ ਦਿਸ਼ਾ ਵਿੱਚ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਜਲੰਧਰ ਦਾ ਖੇਡ ਸਮਾਨ ਦੁਨੀਆ ਭਰ ‘ਚ ਮਸ਼ਹੂਰ – ਸੰਜੀਵ ਅਰੋੜਾ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦਾ ਸਾਂਝਾ ਉਦੇਸ਼ ਪੰਜਾਬ ਦੀ ਸਪੋਰਟਸ ਇੰਡਸਟਰੀ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣਾ ਹੈ। ਜਲੰਧਰ ਪਹਿਲਾਂ ਹੀ ਖੇਡ ਉਦਯੋਗ ਲਈ ਜਾਣਿਆ ਜਾਂਦਾ ਹੈ ਅਤੇ ਇੱਥੇ ਬਣਿਆ ਖੇਡ ਸਮਾਨ ਨਾ ਸਿਰਫ਼ ਦੇਸ਼ ਵਿੱਚ, ਸਗੋਂ ਦੁਨੀਆ ਭਰ ਵਿੱਚ ਕ੍ਰਿਕਟ ਅਤੇ ਹਾਕੀ ਵਰਲਡ ਕੱਪ ਵਰਗੇ ਵੱਡੇ ਆਯੋਜਨਾਂ ਵਿੱਚ ਵਰਤਿਆ ਜਾਂਦਾ ਹੈ। ਮੇਰਠ ਦੀ ਤਰਜ਼ ‘ਤੇ ਸਿਵਲ ਸੈਂਟਰ ਬਣਨ ਨਾਲ ਜਲੰਧਰ ਦੀ ਪਛਾਣ ਹੋਰ ਵੀ ਮਜ਼ਬੂਤ ਹੋਵੇਗੀ।
ਨਿੱਜੀ ਹੋਟਲ ਵਿੱਚ ਹੋਈ ਹਾਈ ਲੈਵਲ ਮੀਟਿੰਗ ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਮਹਿੰਦਰ ਭਗਤ ਤੋਂ ਇਲਾਵਾ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸੁਮਨ ਬੇਰੀ, ਪੰਜਾਬ ਦੇ ਸਪੋਰਟਸ ਸੈਕਟਰੀ ਸੰਜੀਤ ਸਿੰਘ, ਚੀਫ਼ ਸੈਕਟਰੀ ਏ.ਪੀ. ਸਿਨਹਾ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਮੌਜੂਦ ਸਨ।