ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਇੱਥੇ ਪੰਜ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਪਲੇਨ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਨੂੰ ਅੱਗ ਲੱਗ ਗਈ, ਪਰ ਅੱਗ ਲੱਗਣ ਦੇ ਬਾਵਜੂਦ ਸਾਰੇ ਪੰਜ ਯਾਤਰੀਆਂ ਦਾ ਬਚਾਅ ਹੋ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
A small plane crashed in Lancaster, Pennsylvania. Five people were on board.
Video:Shannon Pipkin. pic.twitter.com/lJ5Yad6XSc
— ނިސްބާޙު ހަސަން🇵🇸🇲🇻 (@nisbahh) March 10, 2025
ਇਹ ਹਾਦਸਾ ਫਿਲਾਡੇਲਫੀਆ ਤੋਂ ਲਗਭਗ 75 ਮੀਲ (120 ਕਿਲੋਮੀਟਰ) ਪੱਛਮ ਵਿੱਚ, ਮੈਨਹਾਈਮ ਟਾਊਨਸ਼ਿਪ ਵਿੱਚ ਇੱਕ ਰਿਟਾਇਰਮੈਂਟ ਹੋਮ, ਬ੍ਰੈਦਰਨ ਵਿਲੇਜ ਦੇ ਨੇੜੇ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਜਹਾਜ਼ ਅਚਾਨਕ ਖੱਬੇ ਪਾਸੇ ਮੁੜਿਆ ਅਤੇ ਫਿਰ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਇਹ ਤੁਰੰਤ ਅੱਗ ਦੇ ਗੋਲੇ ਵਿੱਚ ਬਦਲ ਗਿਆ।
ਨੇੜੇ ਖੜ੍ਹੀਆਂ ਕਈ ਕਾਰਾਂ ਨੂੰ ਵੀ ਅੱਗ ਲੱਗ ਗਈ
ਪਿਪਕਿਨ ਨੇ ਤੁਰੰਤ 911 ‘ਤੇ ਫ਼ੋਨ ਕੀਤਾ ਅਤੇ ਘਟਨਾ ਸਥਾਨ ‘ਤੇ ਪਹੁੰਚ ਗਏ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਜਹਾਜ਼ ਦੇ ਮਲਬੇ ਵਿੱਚੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਨੇੜੇ ਖੜ੍ਹੀਆਂ ਕਈ ਕਾਰਾਂ ਨੂੰ ਵੀ ਅੱਗ ਲੱਗ ਗਈ।