ਜਲੰਧਰ ਦੇ ਕੇ.ਐਲ ਸਹਿਗਲ ਮੈਮੋਰੀਅਲ ਹਾਲ ਵਿੱਚ ਬਾਲੀਵੁੱਡ ਨਾਈਟ ਕਲੱਬ ਦੇ ਮੈਂਬਰਾਂ ਵੱਲੋਂ “ਆਓ ਹਜ਼ੂਰ…” ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ ਮਹਾਨ ਸੰਗੀਤਕਾਰ ਅਤੇ ਗਾਇਕ ਓ ਪੀ ਨਈਅਰ ਨੂੰ ਯਾਦ ਕਰਦੇ ਹੋਏ ਕਰਵਾਇਆ ਗਿਆ |
ਪ੍ਰੋਗਰਾਮ ਦਾ ਦਰਸ਼ਕਾਂ ਨੇ ਮਾਣਿਆ ਆਨੰਦ
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸ਼ਹਿਰ ਤੋਂ ਆਏ ਕਲਾਕਾਰਾਂ ਨੇ ਲਾਈਵ ਪ੍ਰਫਾਰਮੈਂਸ ਦੌਰਾਨ ਗੀਤ ਗਾਏ, ਜਿਨ੍ਹਾਂ ਦਾ ਓਡੀਟੋਰੀਅਮ ਵਿੱਚ ਬੈਠੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਪ੍ਰਫਾਰਮੈਂਸ ਦੌਰਾਨ ਦੀਪਤੀ ਨੇ ਆਪਣੀ ਆਵਾਜ਼ ਦੇ ਜ਼ਰੀਏ ਖੂਬ ਰੰਗ ਬੰਨਿਆ ਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਆਓ ਹਜ਼ੂਰ ਤੁਮਕੋ, ਇਸ਼ਾਰੋਂ ਇਸ਼ਾਰੋਂ ਮੇ, ਚੱਲ ਅਕੇਲਾ ਚਲ ਅਕੇਲਾ, ਬਹੁਤ ਸ਼ੁਕਰੀਆ, ਚੁੱਪਨੇ ਵਾਲੇ ਸਾਹਮਣੇ ਆ, ਕਭੀ ਆਰ ਕਭੀ ਪਾਰ, ਵਰਗੇ ਗੀਤ ਜੋ ਸਦਾ ਬਹਾਰ ਹਨ, ਇਨ੍ਹਾਂ ਗੀਤਾਂ ਨੂੰ ਭਰਪੂਰ ਪਿਆਰ ਮਿਲਿਆ l
ਇਸ ਪ੍ਰੋਗਰਾਮ ਵਿੱਚ ਲੱਕੀ ਡ੍ਰਾਅ ਵੀ ਕੱਢੇ ਗਏ, ਇਹ ਲੱਕੀ ਡ੍ਰਾਅ ਉਨ੍ਹਾਂ ਮੈਂਬਰਾਂ ਦੇ ਕੱਢੇ ਗਏ, ਜਿਨ੍ਹਾਂ ਦਾ ਦਸੰਬਰ ਜਨਵਰੀ ਤੇ ਫਰਵਰੀ ਮਹੀਨੇ ਦੇ ਵਿੱਚ ਜਨਮ ਦਿਨ ਜਾਂ ਫਿਰ ਵਿਆਹ ਦੀ ਵਰ੍ਹੇਗੰਢ ਸੀ। ਉਹਨਾਂ ਦੇ ਨਾਵਾਂ ਦੀਆਂ ਪਰਚੀਆਂ ਕੱਢੀਆਂ ਗਈਆਂ ਅਤੇ ਦੋ ਮੈਂਬਰਾਂ ਨੂੰ ਗਿਫਟ ਦਿੱਤੇ ਗਏ l
7 ਸਾਲਾਂ ਤੋਂ ਕਰਵਾਇਆ ਜਾ ਰਿਹੈ ਪ੍ਰੋਗਰਾਮ
ਇਸ ਦੌਰਾਨ ਦਵਿੰਦਰ ਚੋਪੜਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਇਹ ਪ੍ਰੋਗਰਾਮ ਲਗਾਤਾਰ ਚਲਦੇ ਆ ਰਹੇ ਹਨ l ਦਿਨ ਪ੍ਰਤੀ ਦਿਨ ਮੈਂਬਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ l ਲੋਕਡਾਊਨ ਦੌਰਾਨ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇ ਤੇ ਉਸ ਸਮੇਂ ਆਨਲਾਈਨ ਪ੍ਰੋਗਰਾਮ ਕਰਵਾਏ ਜਾਂਦੇ ਸਨ ਤਾਂ ਜੋ ਲੋਕ ਇਸ ਤਣਾਅ ਭਰੀ ਜ਼ਿੰਦਗੀ ਤੋਂ ਦੂਰ ਰਹਿਣ ਤੇ ਜੀਵਨ ਨੂੰ ਆਨੰਦਮਈ ਵਤੀਤ ਕਰ ਸਕਣ l
ਇਸ ਪ੍ਰੋਗਰਾਮ ਵਿਚ ਪਿਛਲੇ ਤਿੰਨ ਸਾਲਾਂ ਤੋਂ ਜੁੜੇ ਇੱਕ ਮੈਂਬਰ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕਾਰਨ ਕਰਕੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਸੀ ਪਰ ਜਦ ਉਸ ਨੇ “ਦੀ ਬੋਲੀਵੁੱਡ ਕਲੱਬ” ਜੁਆਇਨ ਕੀਤਾ ਤਾਂ ਉਸ ਤੋਂ ਬਾਅਦ ਉਸ ਦੀ ਬੀਮਾਰੀ ਝੱਟ ਹੀ ਦੂਰ ਹੋ ਗਈ l