ਪੰਜਾਬ ਸਰਕਾਰ ਵੱਲੋਂ ਵਿਆਹ ਸਮਾਗਮਾਂ ‘ਚ ਹਥਿਆਰ ਲੈ ਕੇ ਜਾਣ ਜਾਂ ਹਵਾਈ ਫਾਇਰਰਿੰਗ ‘ਤੇ ਪਾਬੰਦੀ ਲਗਾਉਣ ਦੇ ਬਾਵਜੂਦ, ਵਿਆਹਾਂ ਵਿੱਚ ਗੋਲੀਆਂ ਚਲਾਉਣ ਦਾ ਰਿਵਾਜ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਰਨਾਲਾ ਦੇ ਵਿਆਹ ਸਮਾਗਮ ‘ਚ ਫਾਇਰਰਿੰਗ ਦੀ ਵਿਡੀਉ ਵਾਇਰਲ ਤੋਂ ਬਾਅਦ ਪੁਲਿਸ ਹਰਕਤ ‘ਚ ਆਈ। ਪੁਲਿਸ ਨੇ ਵਿਆਹ ਸਮਾਗਮ ਦੌਰਾਨ ਵਈ ਫਾਇਰਰਿੰਗ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕਾਰਵਾਈ ਕੀਤੀ ਹੈ।
ਭਦੌੜ ਪੁਲਿਸ ਸਟੇਸ਼ਨ ਦੇ ਇੰਚਾਰਜ ਵਿਜੇ ਪਾਲ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ‘ਚ ਇੱਕ ਨੌਜਵਾਨ ਗਾਣੇ ‘ਤੇ ਭੰਗੜਾ ਪਾਉਂਦੇ ਹੋਏ ਰਿਵਾਲਵਰ ਨਾਲ ਹਵਾ ‘ਚ ਫਾਇਰ ਰਿੰਗ ਕਰ ਰਿਹਾ ਸੀ। ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਦੀਪਵਰਿੰਦਰ ਸਿੰਘ ਹੈ, ਜੋ ਕਿ ਕੋਠੇ ਖਯੋਂ ਦਾ ਰਹਿਣ ਵਾਲਾ ਹੈ।
ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੇ ਹੱਥ ‘ਚ ਰਿਵਾਲਵਰ ਹੈ ਅਤੇ ਉਹ ਗਾਣੇ ‘ਤੇ ਨੱਚਦੇ ਹੋਏ ਫਾਇਰਰਿੰਗ ਕਰ ਰਿਹਾ ਹੈ। ਵੀਡੀਓ ਦੀ ਸ਼ੁਰੂਆਤ ‘ਚ, ਬਹੁਤ ਸਾਰੇ ਲੋਕ ਇੱਕ ਜਗ੍ਹਾ ‘ਤੇ ਇਕੱਠੇ ਹੋਏ ਹਨ ਅਤੇ ਉਨ੍ਹਾਂ ਦੇ ਹੱਥਾਂ ‘ਚ ਹਥਿਆਰ ਵੀ ਦਿਖਾਈ ਦੇ ਰਹੇ ਹਨ।
ਪੁਲਿਸ ਨੇ ਦੀਪਵਰਿੰਦਰ ਸਿੰਘ ਵਿਰੁੱਧ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਕੋਲ ਹਥਿਆਰ ਦਾ ਲਾਇਸੈਂਸ ਸੀ। ਉਸਦਾ ਅਸਲਾ ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।