ਅਦਾਕਾਰਾ ਸੋਨਮ ਬਾਜਵਾ ਦੇ ਨਿਊ ਇਅਰ ਸੈਲੀਬ੍ਰੇਸ਼ਨ ਦੌਰਾਨ ਗੋਆ ਵਿੱਚ ਕੀਤੇ ਗਏ ਡਾਂਸ ਪਰਫਾਰਮੈਂਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਟੇਜ ‘ਤੇ ਛੋਟੀ ਕੌਸਟਿਊਮ ਪਹਿਨ ਕੇ ਡਾਂਸ ਕਰਨ ‘ਤੇ ਸੋਸ਼ਲ ਮੀਡੀਆ ‘ਤੇ ਕਈ ਪੰਜਾਬੀ ਯੂਜ਼ਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸੋਨਮ ਦਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਤਿੱਖੀਆਂ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲੀਆਂ। ਇੱਕ ਯੂਜ਼ਰ ਨੇ ਲਿਖਿਆ ਕਿ ਛੋਟੇ ਕੱਪੜੇ ਪਹਿਨ ਕੇ ਸੋਨਮ ਪੰਜਾਬੀ ਸਭਿਆਚਾਰ ਦਾ ਮਜ਼ਾਕ ਬਣਾ ਰਹੀ ਹੈ, ਇਹ ਪੰਜਾਬ ਦੀ ਸੰਸਕ੍ਰਿਤੀ ਨਹੀਂ ਹੈ। ਕੁਝ ਗੁੱਸੇ ਵਾਲੇ ਯੂਜ਼ਰਾਂ ਨੇ ਤਾਂ ਸੋਨਮ ਨੂੰ “ਫੇਲ ਹੀਰੋਇਨ” ਤੱਕ ਕਹਿ ਦਿੱਤਾ।
ਪਰਫਾਰਮੈਂਸ ਦੌਰਾਨ ਸੋਨਮ ਦੇ ਡਾਂਸ ਮੂਵਜ਼ ‘ਤੇ ਵੀ ਸਵਾਲ ਉਠਾਏ ਗਏ। ਇਹ ਪਹਿਲੀ ਵਾਰ ਨਹੀਂ ਹੈ ਕਿ ਸੋਨਮ ਬਾਜਵਾ ਕਿਸੇ ਵਿਵਾਦ ਵਿੱਚ ਫਸੀ ਹਨ। ਇਸ ਤੋਂ ਪਹਿਲਾਂ ਵੀ ਉਹ ਇੱਕ ਫ਼ਿਲਮ ਵਿੱਚ ਸ਼ਰਾਬ ਅਤੇ ਸਿਗਰਟ ਪੀਣ ਵਾਲੇ ਸੀਨਾਂ ਅਤੇ ਮਸਜਿਦ ਵਿੱਚ ਸ਼ੂਟਿੰਗ ਨੂੰ ਲੈ ਕੇ ਵਿਵਾਦਾਂ ‘ਚ ਰਹੀ ਹਨ।
ਸ਼ਾਹੀ ਇਮਾਮ ਕੋਲੋਂ ਮੰਗਣੀ ਪਈ ਸੀ ਮਾਫ਼ੀ
ਪਹਿਲਾਂ ਪੰਜਾਬੀ ਫ਼ਿਲਮ ‘ਪਿੱਟ ਸਿਆਪਾ’ ਦੀ ਸ਼ੂਟਿੰਗ ਦੌਰਾਨ ਸੋਨਮ ਬਾਜਵਾ ਅਤੇ ਉਨ੍ਹਾਂ ਦੀ ਟੀਮ ਫਤਿਹਗੜ੍ਹ ਸਾਹਿਬ ਦੀ ਇੱਕ ਮਸਜਿਦ ਵਿੱਚ ਸ਼ੂਟਿੰਗ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਈ ਸੀ। ਇਸ ਮਾਮਲੇ ‘ਤੇ ਪੰਜਾਬ ਦੇ ਸ਼ਾਹੀ ਇਮਾਮ ਮੋਹੰਮਦ ਉਸਮਾਨ ਲੁਧਿਆਨਵੀ ਨੇ ਸਖ਼ਤ ਐਤਰਾਜ਼ ਜਤਾਉਂਦਿਆਂ ਇਸਨੂੰ ਬੇਅਦਬੀ ਕਰਾਰ ਦਿੱਤਾ ਸੀ ਅਤੇ ਐਫ਼ਆਈਆਰ ਦੀ ਮੰਗ ਕੀਤੀ ਸੀ। ਬਾਅਦ ਵਿੱਚ ਸੋਨਮ ਅਤੇ ਉਨ੍ਹਾਂ ਦੀ ਟੀਮ ਨੇ ਮਾਫ਼ੀ ਮੰਗ ਕੇ ਮਾਮਲਾ ਸ਼ਾਂਤ ਕਰਾਇਆ ਸੀ।