ਭਾਰਤ ‘ਚ ਅੱਜ ਲਗਾਤਾਰ ਚੌਥੇ ਦਿਨ ਵੀ ਹਵਾਈ ਯਾਤਰੀਆਂ ਨੂੰ ਏਅਰਪੋਰਟ ‘ਤੇ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਟਾਫ ਦੀ ਘੱਟ ਕਾਰਣ ਮੁੜ 400 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਗੋਆ ਹਵਾਈ ਅੱਡੇ ‘ਤੇ ਇੱਕ ਮਹਿਲਾ ਯਾਤਰੀ ਨੇ ਕਿਹਾ, “ਅਸੀਂ ਸਵੇਰੇ 5 ਵਜੇ ਤੋਂ ਉਡੀਕ ਕਰ ਰਹੇ ਹਾਂ। ਹਵਾਈ ਅੱਡੇ ‘ਤੇ ਪਹੁੰਚਣ ‘ਤੇ, ਸਾਨੂੰ ਪਤਾ ਲੱਗਾ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ। ਸਾਨੂੰ ਕੋਈ ਈਮੇਲ ਜਾਂ ਸੁਨੇਹਾ ਨਹੀਂ ਮਿਲਿਆ।
ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ, ਲਗਾਤਾਰ ਚੌਥੇ ਦਿਨ ਵੀ ਚਾਲਕ ਦਲ ਦੀ ਘਾਟ ਨਾਲ ਜੂਝ ਰਹੀ ਹੈ। ਸਟਾਫ ਦੀ ਘਾਟ ਕਾਰਨ, ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਦਿੱਲੀ 225 , ਬੰਗਲੁਰੂ 102 , ਪੁਣੇ 32 ਅਤੇ ਹੈਦਰਾਬਾਦ 32 ਉਡਾਣਾਂ ਰੱਦ ਕਰ ਦਿੱਤੀਆ ਗਈਆਂ ਹਨ। ਇਸ ਵਿੱਚ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਦੋਵੇਂ ਉਡਾਣਾਂ ਸ਼ਾਮਲ ਹਨ। ਇੰਡੀਗੋ ਦੀਆਂ ਸੈਂਕੜੇ ਉਡਾਣਾਂ ਨੂੰ ਵੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੱਦ ਅਤੇ ਦੇਰੀ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਅਸੁਵਿਧਾ ਦਾ ਕਾਰਨ ਬਣ ਰਹੀ ਹੈ।
ਇੰਡੀਗੋ ਲਈ ਸੁਧਾਰ ਲਈ ਨਿਰਦੇਸ਼
ਕਰੂ ਦੀ ਭਰਤੀ ਅਤੇ ਸਿਖਲਾਈ ਲਈ ਇੱਕ ਪੂਰਾ ਰੋਡਮੈਪ ਜਮ੍ਹਾਂ ਕਰਨਾ। ਆਉਣ ਵਾਲੇ ਮਹੀਨਿਆਂ ਵਿੱਚ ਕਿੰਨੇ ਪਾਇਲਟ ਅਤੇ ਚਾਲਕ ਦਲ ਦੀ ਭਰਤੀ ਕੀਤੀ ਜਾਵੇਗੀ। ਉਡਾਣ ਰੱਦ ਕਰਨ ਨੂੰ ਹੌਲੀ-ਹੌਲੀ ਕਿਵੇਂ ਘਟਾਇਆ ਜਾਵੇਗਾ; ਦੇਰੀ ਨੂੰ ਕਿਵੇਂ ਘੱਟ ਕੀਤਾ ਜਾਵੇਗਾ। ਹਰ 15 ਦਿਨਾਂ ਬਾਅਦ ਪ੍ਰਗਤੀ ਰਿਪੋਰਟ ਤਿਆਰ ਕਰਨਾ। ਚਾਲਕ ਦਲ ਦੀ ਉਪਲਬਧਤਾ, ਸੰਚਾਲਨ ਅਤੇ ਉਡਾਣ ਦੇ ਸਮੇਂ ਦੀ ਪਾਬੰਦਤਾ ਵਿੱਚ ਸੁਧਾਰ ਦੇ ਨਿਰਦੇਸ਼ ਦਿੱਤੇ ਹਨ