ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਯਾਤਰੀਆਂ ਨੂੰ ਲੈ ਕੇ ਜਾ ਰਹੇ ਕਾਫਲੇ ਦੀਆਂ ਚਾਰ ਬੱਸਾਂ ਆਪਸ ਵਿੱਚ ਟਕਰਾ ਗਈਆਂ। ਅਮਰਨਾਥ ਯਾਤਰਾ ਜਾ ਰਹੇ 36 ਸ਼ਰਧਾਲੂ ਜਖਮੀ ਹੋ ਗਏ। ਬੱਸ ਦੇ ਡਰਾਈਵਰ ਨੇ ਬ੍ਰੇਕ ਫੇਲ ਹੋਣ ਕਾਰਨ ਆਪਣਾ ਕੰਟਰੋਲ ਗੁਆ ਦਿੱਤਾ। ਇਸ ਕਾਰਨ ਕਾਫਲੇ ਵਿੱਚ ਸ਼ਾਮਲ ਤਿੰਨ ਹੋਰ ਬੱਸਾਂ ਇੱਕ ਦੂਜੇ ਨਾਲ ਟਕਰਾ ਗਈਆਂ।
BREAKING: Convoy buses for Amarnath Yatra collide with each other due to suspected brake failure in Ramban, at least 6 passengers reported injured pic.twitter.com/12voElmont
— Vani Mehrotra (@vani_mehrotra) July 5, 2025
ਸੂਚਨਾ ਮਿਲਦੇ ਹੀ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀ ਸ਼ਰਧਾਲੂਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰਾਮਬਨ ਲਿਜਾਇਆ ਗਿਆ। ਬਾਕੀ ਯਾਤਰੀਆਂ ਨੂੰ ਹੋਰ ਵਾਹਨਾਂ ਵਿੱਚ ਪਹਿਲਗਾਮ ਭੇਜਿਆ ਗਿਆ।
ਰਾਮਬਨ ਦੇ ਡਿਪਟੀ ਕਮਿਸ਼ਨਰ (ਡੀਈਓ) ਮੁਹੰਮਦ ਅਲਿਆਸ ਖਾਨ ਨੇ ਕਿਹਾ ਕਿ “ਚੰਦਰਕੋਟ ਲੰਗਰ ਸਥਾਨ ਦੇ ਨੇੜੇ ਇੱਕ ਬੱਸ ਬ੍ਰੇਕ ਨਹੀਂ ਲਗਾ ਸਕੀ ਅਤੇ ਇਹ ਚਾਰ ਹੋਰ ਬੱਸਾਂ ਨਾਲ ਟਕਰਾ ਗਈ। ਕੁੱਲ 36 ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।”
#AmarnathYatra2025| Earlier today, 36 pilgrims suffered minor injuries after four Pahalgam-bound buses collided near Chanderkote langar site in Ramban. Preliminary reports cite mechanical failure in one bus leading to a chain collision. Injured shifted to DH Ramban pic.twitter.com/r2XPwPd6Ur
— Saahil Suhail (@SaahilSuhail) July 5, 2025
ਸਿਰਫ਼ 38 ਦਿਨਾਂ ਦੀ ਹੈ ਯਾਤਰਾ
38 ਦਿਨਾਂ ਦੀ ਇਹ ਯਾਤਰਾ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਤੋਂ ਜਾਰੀ ਹੈ। ਇਹ 9 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਪਿਛਲੇ ਸਾਲ ਇਹ ਯਾਤਰਾ 52 ਦਿਨ ਚੱਲੀ ਅਤੇ 5 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ।
ਹੁਣ ਤੱਕ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਰਜਿਸਟ੍ਰੇਸ਼ਨ ਲਈ ਜੰਮੂ ਵਿੱਚ ਸਰਸਵਤੀ ਧਾਮ, ਵੈਸ਼ਨਵੀ ਧਾਮ, ਪੰਚਾਇਤ ਭਵਨ ਅਤੇ ਮਹਾਜਨ ਸਭਾ ਵਿੱਚ ਕੇਂਦਰ ਖੋਲ੍ਹੇ ਗਏ ਹਨ। ਇੱਥੇ, ਹਰ ਰੋਜ਼ 2000 ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ।