View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਆਪਣੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨੇ ਪਲੇਬੈਕ ਸਿੰਗਿੰਗ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਫੈਸਲੇ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਹਨ। ਅਰਿਜੀਤ ਦੇ ਇਸ ਅਚਾਨਕ ਫੈਸਲੇ ਨੇ ਪ੍ਰਸ਼ੰਸਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਅਜਿਹਾ ਕਦਮ ਕਿਉਂ ਚੁੱਕਿਆ।

ਅਰਿਜੀਤ ਨੇ ਆਪਣੇ ਇੰਸਟਾ ਹੈਂਡਲ ‘ਤੇ ਲਿਖਿਆ, “ਹੈਲੋ, ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਮੈਂ ਇੰਨੇ ਸਾਲਾਂ ਤੱਕ ਮੈਨੂੰ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਮੈਂ ਪਲੇਬੈਕ ਸਿੰਗਰ ਦੇ ਤੌਰ ‘ਤੇ ਕੋਈ ਨਵਾਂ ਕੰਮ ਨਹੀਂ ਕਰਾਂਗਾ। ਮੈਂ ਇਸ ਨੂੰ ਖਤਮ ਕਰ ਰਿਹਾ ਹਾਂ, ਇਹ ਇੱਕ ਸ਼ਾਨਦਾਰ ਸਫ਼ਰ ਸੀ।”

ਉਨ੍ਹਾਂ ਨੇ ਇਹ ਵੀ ਸਾਫ਼ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਸੰਗੀਤ ਤੋਂ ਦੂਰ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਉਹ ਸੰਗੀਤ ਨਾਲ ਜੁੜੇ ਰਹਿਣਗੇ, ਆਪਣੇ ਨਿੱਜੀ ਅਤੇ Independent ਸੰਗੀਤ ਪ੍ਰੋਜੈਕਟਾਂ ‘ਤੇ ਕੰਮ ਕਰਨਗੇ ਅਤੇ ਪਹਿਲਾਂ ਤੋਂ ਚੱਲ ਰਹੇ ਪੈਂਡਿੰਗ ਕੰਮਾਂ ਨੂੰ ਪੂਰਾ ਕਰਨਗੇ। ਇਸਦਾ ਮਤਲਬ ਹੈ ਕਿ ਕੁਝ ਰਿਕਾਰਡ ਕੀਤੇ ਗਏ ਗੀਤ 2026 ਵਿੱਚ ਰਿਲੀਜ਼ ਹੋ ਸਕਦੇ ਹਨ, ਪਰ ਹੁਣ ਉਹ ਕੋਈ ਨਵਾਂ ਬਾਲੀਵੁੱਡ ਪਲੇਬੈਕ ਪ੍ਰੋਜੈਕਟ ਸਵੀਕਾਰ ਨਹੀਂ ਕਰਨਗੇ।

ਦੱਸ ਦੇਈਏ ਕਿ ਅਰਿਜੀਤ ਸਿੰਘ ਦਾ ਕਰੀਅਰ 2005 ਵਿੱਚ ‘ਫੇਮ ਗੁਰੂਕੁਲ’ ਵਰਗੇ ਰਿਐਲਿਟੀ ਸ਼ੋਅ ਤੋਂ ਸ਼ੁਰੂ ਹੋਇਆ ਸੀ ਅਤੇ 2011 ਵਿੱਚ ਉਨ੍ਹਾਂ ਨੇ ਫਿਲਮ ‘ਮਰਡਰ 2’ ਰਾਹੀਂ ਪਲੇਬੈਕ ਡੈਬਿਊ ਕੀਤਾ ਸੀ। ਪਰ 2013 ਵਿੱਚ ਫਿਲਮ ‘ਆਸ਼ਿਕੀ 2’ ਦੇ ਗੀਤ “ਤੁਮ ਹੀ ਹੋ” ਨੇ ਉਨ੍ਹਾਂ ਨੂੰ ਰਾਤੋ-ਰਾਤ ਸੁਪਰਸਟਾਰ ਬਣਾ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ‘ਚੰਨਾ ਮੇਰਿਆ’, ‘ਕੇਸਰੀਆ’, ‘ਐ ਦਿਲ ਹੈ ਮੁਸ਼ਕਿਲ’, ‘ਹਵਾਵਾਂ’ ਵਰਗੇ ਕਈ ਸੁਪਰਹਿੱਟ ਗੀਤ ਦਿੱਤੇ, ਜੋ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵਸੇ ਹੋਏ ਹਨ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

|

|

|

ਮੰਗਲਵਾਰ, ੨੧ ਮਾਘ (ਸੰਮਤ ੫੫੭ ਨਾਨਕਸ਼ਾਹੀ) (ਅੰਗ: ੬੯੮) ਜੈਤਸਰੀ ਮਹਲਾ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ