ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਨੇ ਚੇਅਰਮੈਨ ਸ. ਸੰਤੋਖ ਸਿੰਘ ਢੇਸੀ ਅਤੇ ਟੀਮ ਇੰਚਾਰਜ ਬੀਬਾ ਕੁਲਵੰਤ ਦੀ ਅਗਵਾਈ ਹੇਠ ਦੋ ਰੋਜ਼ਾ ਨਾਟਕ ਮੇਲਾ ਕਰਵਾਇਆ । ਜਿਸ ਦਾ ਰਸਮੀ ਆਗਾਜ਼ ਸ.ਸੰਤੋਖ ਸਿੰਘ ਢੇਸੀ ਨੇ ਫੀਤਾ ਕੱਟ ਕੇ ਕੀਤਾ। ਇਸ ਉਪਰੰਤ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਿੰਦਰ ਕੌਰ ਨੇ ਸ਼ਮਾ ਰੌਸ਼ਨ ਕੀਤੀ।ਡਾਇਰੈਕਟਰ ਰਣਜੀਤ ਬਾਂਸਲ ਦੀ ਨਿਰਦੇਸ਼ਨਾ ਹੇਠ ਪਹਿਲੇ ਦਿਨ “ਕਿਰਤੀ ਦਾ ਸੱਚਾ ਸਾਥੀ” ਨਾਟਕ ਪੇਸ਼ ਕੀਤਾ ਗਿਆ। ਜੋ ਕਿ ਡਾ. ਦੇਵਿੰਦਰ ਕੁਮਾਰ ਦੁਆਰਾ ਲਿਖਿਆ ਗਿਆ | ਇਹ ਨਾਟਕ ਵਹਿਮਾਂ – ਭਰਮਾਂ ‘ਤੇ ਕਰਾਰਾ ਜਵਾਬ ਸੀ | ਇਹ ਨਾਟਕ ਦਰਸ਼ਕਾਂ ਨੂੰ ਸਾਰਥਕ ਸੁਨੇਹਾ ਦੇਣ ‘ਚ ਪੂਰਾ ਕਾਮਯਾਬ ਹੋਇਆ।
ਮੇਲੇ ਦੇ ਦੂਸਰੇ ਦਿਨ ਡਾ. ਦੇਵਿੰਦਰ ਕੁਮਾਰ ਦੁਆਰਾ ਰਚਿਤ ਇਨਕਲਾਬੀ ਨਾਟਕ “ਮਸ਼ਾਲਾਂ ਦਾ ਕਾਫਲਾ” ਦਾ ਮੰਚਨ ਕੀਤਾ ਗਿਆ। ਰਣਜੀਤ ਬਾਂਸਲ ਦੀ ਨਿਰਦੇਸ਼ਨਾ ਹੇਠ ਇਹ ਨਾਟਕ ਵੀ ਦਰਸ਼ਕਾਂ ਉੱਪਰ ਅਮਿੱਟ ਛਾਪ ਛੱਡਣ ‘ਚ ਸਫਲ ਹੋਇਆ। ਇਨ੍ਹਾਂ ਨਾਟਕਾਂ ‘ਚ ਕੰਮ ਕਰਨ ਵਾਲੇ ਕਲਾਕਾਰਾਂ ਵਿੱਚ ਅਜੇ ਬਾਂਸਲ, ਬਬੀਤ ਧੁਲੇਤਾ, ਇੰਦਰਜੀਤ ਪਾਲ, ਕੁਲਵਿੰਦਰ ਕੌਰ, ਨਬੀਤਾ ਚੰਬਾ,ਆਰ. ਕਮਲ, ਐੱਸ ਪੀ ਸਿੰਘ, ਅਲੀਸ਼ਾ, ਜੱਸੀ, ਸਤਨਾਮ, ਦੀਪਕ ਸਾਹਨੀ ਸ਼ਾਮਿਲ ਸਨ।