ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਬੱਬੂ ਮਾਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ 3 ਸਾਲ ਬਾਅਦ ਇਸ ਮੁੱਦੇ ‘ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਸ ਮੁੱਦੇ ‘ਤੇ ਕਦੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਸੀ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਨਾਮ ਲਏ ਬਿਨਾਂ ਕਿਹਾ ਕਿ ਲੜਾਈ ਕਿਸੇ ਦੀ ਤੇ ਏਜੰਸੀਆਂ ‘ਚ ਸਾਡੇ ਵਰਗੇ ਘੁੰਮਦੇ ਰਹੇ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪਣੀ ਸ਼ਰਾਫ਼ਤ ਦਾ ਸਰਟੀਫਿਕੇਟ ਲੈ ਕੇ 6 ਮਹੀਨੇ ਥਾਣਿਆਂ ‘ਚ ਘੁੰਮਦਾ ਰਿਹਾ।
ਦੱਸ ਦੇਈਏ ਕਿ ਜਦ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ, ਬੱਬੂ ਮਾਨ ਪ੍ਰਤੀ ਕਈ ਸਵਾਲ ਖੜੇ ਹੋਏ ਸਨ। ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਸੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ ਬੱਬੂ ਮਾਨ ਨੇ ਇਸ ਮੁੱਦੇ ‘ਤੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਬੱਬੂ ਮਾਨ ਕੈਨੇਡਾ ਦੇ ਦੌਰੇ ‘ਤੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਵੈਨਕੂਵਰ ਵਿੱਚ ਇੱਕ ਸ਼ੋਅ ਕੀਤਾ ਸੀ। ਸ਼ੁਰੂ ਵਿੱਚ ਇਸ ਸ਼ੋਅ ਦਾ ਵਿਰੋਧ ਕੀਤਾ ਗਿਆ ਸੀ। ਪਰ, ਜਦੋਂ ਸ਼ੋਅ ਹੋਇਆ, ਤਾਂ ਇਹ ਹਿੱਟ ਹੋ ਗਿਆ। ਬੱਬੂ ਮਾਨ ਨੇ ਇਸ ਸ਼ੋਅ ਦੌਰਾਨ ਇਹ ਗੱਲਾਂ ਕਹੀਆਂ। ਇਸ ਦੌਰਾਨ ਉਨ੍ਹਾਂ ਮੀਡੀਆ ਟ੍ਰਾਇਲ ‘ਤੇ ਵੀ ਸਵਾਲ ਉਠਾਏ।