ਜਲੰਧਰ ਕੈਂਟ ‘ਚ ਜੀ ਪਾਕੇਟ ਬਿਲਡਿੰਗ ਨੇੜੇ ਇੱਕ ਜੰਗਲੀ ਜਾਨਵਰ ਬਾਰਾਸਿੰਙਾ ਦੇਖਿਆ ਗਿਆ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਰਾਹਗੀਰਾਂ ਨੇ ਆਪਣੇ ਫੋਨ ‘ਤੇ ਰਿਕਾਰਡ ਕੀਤਾ ਜਦੋਂ ਉਹ ਨਵਾਂ ਸਾਲ (ਮੰਗਲਵਾਰ) ਮਨਾ ਕੇ ਘਰ ਪਰਤ ਰਹੇ ਸਨ। ਹਾਲਾਂਕਿ ਉਸ ਤੋਂ ਬਾਅਦ ਬਾਰਾਸਿੰਙਾ ਦਾ ਕੋਈ ਪਤਾ ਨਹੀਂ ਚੱਲ ਸਕਿਆ ।
ਦੱਸ ਦੇਈਏ ਕਿ ਜਲੰਧਰ ਕੈਂਟ ‘ਚ ਕਈ ਵਾਰ ਜੰਗਲੀ ਜਾਨਵਰ ਦੇਖੇ ਗਏ ਹਨ । ਦੱਸ ਦੇਈਏ ਕਿ ਬਾਰਾਸਿੰਙਾ ਦਾ ਸ਼ਹਿਰ ਵਿੱਚ ਦਾਖ਼ਲ ਹੋਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਜਾਨਵਰ ਦੁਆਰਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ।
ਜੰਗਲਾਤ ਵਿਭਾਗ ਅਨੁਸਾਰ ਇਹ ਦੱਖਣੀ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਭਾਰਤ ‘ਚ, ਬਾਰਾਸਿੰਙਾ ਹਿਮਾਲਿਆ ਦੀਆਂ ਦੱਖਣ-ਮੁਖੀ ਢਲਾਣਾਂ ਤੋਂ ਲੈ ਕੇ ਬਰਮਾ, ਥਾਈਲੈਂਡ, ਇੰਡੋਚੀਨ ਅਤੇ ਮਾਲੇ ਪ੍ਰਾਇਦੀਪ ਤੱਕ ਪਾਇਆ ਜਾਂਦਾ ਹੈ।
ਅੱਜ-ਕੱਲ੍ਹ ਠੰਢ ਦੇ ਨਾਲ-ਨਾਲ ਬਰਫ਼ਬਾਰੀ ਵੀ ਹੋ ਰਹੀ ਹੈ, ਜਿਸ ਕਾਰਨ ਜੰਗਲੀ ਜਾਨਵਰ ਕੋਈ ਹੋਰ ਟਿਕਾਣਾ ਲੱਭਣ ਲਈ ਬਾਹਰ ਨਿਕਲਦੇ ਹਨ, ਪਰ ਆਪਣਾ ਰਸਤਾ ਭੁੱਲ ਕੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਜਾਂਦੇ ਹਨ। ਜੰਗਲਾਤ ਵਿਭਾਗ ਅਨੁਸਾਰ ਬਾਰਾਸਿੰਙਾ ਇੱਕ ਨਾਜ਼ੁਕ ਦਿਲ ਵਾਲਾ ਜਾਨਵਰ ਹੈ। ਉਸ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਣ ਤਾਂ ਉਹ ਘਬਰਾ ਜਾਂਦਾ ਹੈ।
ਕਈ ਵਾਰ ਉਹ ਇੰਨੇ ਡਰ ਜਾਂਦੇ ਹਨ ਕਿ ਉਹ ਮਰ ਵੀ ਜਾਂਦੇ ਹਨ। ਦਹਿਸ਼ਤ ਵਿੱਚ, ਜਾਨਵਰ ਆਪਣੇ ਆਪ ਦੇ ਨਾਲ-ਨਾਲ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਇਸ ਲਈ ਲੋਕਾਂ ਨੂੰ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ ਚਾਹੀਦਾ। ਇਸ ਨਾਲ ਉਸ ਨੂੰ ਫੜਨਾ ਵੀ ਮੁਸ਼ਕਲ ਹੋ ਜਾਂਦਾ ਹੈ।