View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਸੰਗਰੂਰ ਵਿੱਚ ਕਾਂਸਟੇਬਲ ਭੈਣ ਅਤੇ ਮਾਂ ਦੇ ਕਤਲ ਨੂੰ ਸੜਕ ਹਾਦਸਾ ਦਿਖਾਉਣ ਦੇ ਮਾਮਲੇ ਵਿੱਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਪਹਿਲਾਂ ਰਾਤ ਦੇ ਸਮੇਂ ਆਪਣੀ ਮਾਂ ਇੰਦਰਜੀਤ ਕੌਰ (55) ਅਤੇ ਭੈਣ ਸਰਬਜੀਤ ਕੌਰ (35) ਦਾ ਘਰ ਵਿੱਚ ਹੀ ਕਤਲ ਕੀਤਾ। ਇਸ ਤੋਂ ਬਾਅਦ ਉਹ ਲਾਸ਼ਾਂ ਨੂੰ ਭੈਣ ਦੀ ਕਾਰ ਵਿੱਚ ਰੱਖ ਕੇ ਲੈ ਗਿਆ ਅਤੇ ਫੜੇ ਜਾਣ ਤੋਂ ਬਚਣ ਲਈ ਐਕਸੀਡੈਂਟ ਦਾ ਡਰਾਮਾ ਰਚਿਆ।

ਮੁਲਜ਼ਮ ਨੇ ਕਾਰ ਨੂੰ ਦਰੱਖਤ ਨਾਲ ਟਕਰਾਇਆ ਅਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ ਤਾਂ ਜੋ ਮਾਮਲਾ ਹਾਦਸਾ ਲੱਗੇ। ਮੌਕੇ ਤੋਂ ਪੁਲਿਸ ਨੂੰ ਕਾਰ ਵਿੱਚ ਦੋਵਾਂ ਦੇ ਸੜੇ ਹੋਏ ਪਿੰਜਰ ਮਿਲੇ ਸਨ। ਸ਼ੁਰੂਆਤ ਵਿੱਚ ਪੁਲਿਸ ਨੂੰ ਇਹ ਸੜਕ ਹਾਦਸਾ ਜਾਪਿਆ, ਪਰ ਸ਼ੱਕ ਦੇ ਅਧਾਰ ‘ਤੇ ਜਾਂਚ ਅੱਗੇ ਵਧਾਈ ਗਈ।

ਲੋਕੇਸ਼ਨ ਨੇ ਖੋਲ੍ਹੀ ਪੋਲ, ਪੁੱਛਗਿੱਛ ‘ਚ ਕਬੂਲਿਆ ਜੁਰਮ

ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਦੀ ਮੋਬਾਈਲ ਲੋਕੇਸ਼ਨ ਖੰਗਾਲੀ, ਜਿਸ ਨਾਲ ਉਸ ‘ਤੇ ਸ਼ੱਕ ਹੋਰ ਡੂੰਘਾ ਹੋ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਗੁਰਪ੍ਰੀਤ ਨੇ ਕਤਲ ਕਰਨ ਅਤੇ ਲਾਸ਼ਾਂ ਨੂੰ ਸਾੜਨ ਦੀ ਗੱਲ ਕਬੂਲ ਕਰ ਲਈ ਹੈ।

ਪਿਤਾ ਨੇ ਜਾਇਦਾਦ ਦੇ ਵਿਵਾਦ ਤੋਂ ਕੀਤਾ ਇਨਕਾਰ

ਜਿੱਥੇ ਪੁਲਿਸ ਕਤਲ ਦੇ ਪਿੱਛੇ ਜਾਇਦਾਦ ਦੇ ਵਿਵਾਦ ਦਾ ਖ਼ਦਸ਼ਾ ਜਤਾ ਰਹੀ ਹੈ, ਉੱਥੇ ਹੀ ਮੁਲਜ਼ਮ ਦੇ ਪਿਤਾ ਕਰਨੈਲ ਸਿੰਘ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪਹਿਲਾਂ ਹੀ ਪੁੱਤ ਦੇ ਨਾਂ ਕਰ ਦਿੱਤੀ ਗਈ ਸੀ, ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਐਕਸੀਡੈਂਟ ਦੀ FIR ਵਿੱਚ ਉਨ੍ਹਾਂ ਦੇ ਬਿਆਨਾਂ ਦੇ ਨਾਂ ‘ਤੇ ਕਈ ਮਨਘੜਤ ਗੱਲਾਂ ਲਿਖੀਆਂ ਗਈਆਂ ਹਨ, ਜੋ ਉਨ੍ਹਾਂ ਕਦੇ ਨਹੀਂ ਕਹੀਆਂ।

FIR ‘ਤੇ ਉੱਠੇ ਸਵਾਲ

17 ਜਨਵਰੀ ਨੂੰ ਦਰਜ ਹੋਈ ਐਕਸੀਡੈਂਟ ਦੀ FIR ਵਿੱਚ ਅਣਪਛਾਤੇ ਵਾਹਨ ਚਾਲਕ ਦੀ ਲਾਪਰਵਾਹੀ ਨਾਲ ਟੱਕਰ ਅਤੇ ਅੱਗ ਲੱਗਣ ਦੀ ਕਹਾਣੀ ਦਰਜ ਹੈ। ਪਿਤਾ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਘਟਨਾ ਰਾਤ ਨੂੰ ਹੋਈ ਸੀ ਅਤੇ ਉਨ੍ਹਾਂ ਨੂੰ ਸਵੇਰੇ 7 ਵਜੇ ਸੂਚਨਾ ਮਿਲੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਟੱਕਰ ਦਾ ਕੋਈ ਸਪੱਸ਼ਟ ਨਿਸ਼ਾਨ ਨਹੀਂ ਸੀ।

ਦੋਵੇਂ ਭੈਣ-ਭਰਾ ਪੁਲਿਸ ਵਿੱਚ ਸਨ ਤਾਇਨਾਤ

ਸਰਬਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਦੋਵੇਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਸਨ। ਸਰਬਜੀਤ ਸੀ.ਆਈ.ਡੀ. (CID) ਯੂਨਿਟ ਦਿੜ੍ਹਬਾ ਵਿੱਚ ਤਾਇਨਾਤ ਸੀ, ਜਦਕਿ ਗੁਰਪ੍ਰੀਤ ਥਾਣਾ ਸਦਰ ਸੰਗਰੂਰ ਵਿੱਚ ਡਿਊਟੀ ‘ਤੇ ਸੀ। ਸਰਬਜੀਤ ਕੁਝ ਦਿਨਾਂ ਲਈ ਆਪਣੇ ਪੇਕੇ ਘਰ ਆਈ ਹੋਈ ਸੀ।

ਮਾਮਲੇ ਦੀ ਜਾਂਚ ਡੀ.ਐਸ.ਪੀ. (DSP) ਰੁਪਿੰਦਰ ਕੌਰ ਬਾਜਵਾ ਕਰ ਰਹੇ ਹਨ। ਪੁਲਿਸ ਅਨੁਸਾਰ ਮੁਲਜ਼ਮ ਕਤਲ ਤੋਂ ਬਾਅਦ ਸਬੂਤ ਮਿਟਾਉਣ ਦੀ ਗੱਲ ਸਵੀਕਾਰ ਕਰ ਚੁੱਕਾ ਹੈ। ਕਤਲ ਦੀ ਅਸਲ ਵਜ੍ਹਾ ਅਤੇ ਘਟਨਾ ਦਾ ਸਹੀ ਸਮਾਂ ਜਾਂਚ ਪੂਰੀ ਹੋਣ ਤੋਂ ਬਾਅਦ ਸਪੱਸ਼ਟ ਕੀਤਾ ਜਾਵੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਕੇ.ਐਲ. ਸਹਿਗਲ ਮੈਮੋਰੀਅਲ ਟਰੱਸਟ ਨੇ ਸਹਿਗਲ

|

|

|

ਸੋਮਵਾਰ, ੧੦ ਚੇਤ (ਸੰਮਤ ੫੫੮ ਨਾਨਕਸ਼ਾਹੀ) (ਅੰਗ: ੬੮੮) ਧਨਾਸਰੀ ਮਹਲਾ

|

|

|

ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਦੇ ਖਰੜ ਇਲਾਕੇ ਵਿੱਚ ਇੱਕ ਲੜਕੀ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸੋਮਵਾਰ ਯਾਨੀ ਕਿ 23 ਮਾਰਚ ਨੂੰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ (ਡੀਐਮ) ਗਗਨਦੀਪ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਮਾਡਲ ਟਾਊਨ ਸਥਿਤ ਤਾਰਾਮਾਊਂਟ ਹੋਟਲ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧ- ਫਿਲੌਰ ਹਾਈਵੇਅ ‘ਤੇ ਅੱਜ ਤੜਕਸਾਰ ਇੱਕ ਵੱਡਾ

|

|

|

ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਦੇ ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ (ਡੀਐਮ) ਗਗਨਦੀਪ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ