ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਿਊ ਨਾਭਾ ਵਿਖੇ ਪਹੁੰਚੇ। ਉੱਥੇ ਹੀ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਵਡਿਰਹਟ ਦਿੱਤੀ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਦੇ ਜਲਦ ਹੀ ਬਾਹਰ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸ ਦੇਈਏ ਕਿ ਮਜੀਠੀਆ ਪਿਛਲੇ ਸਾਲ ਦੀ 25 ਜੂਨ ਤੋਂ ਹੀ ਜੇਲ੍ਹ ‘ਚ ਬੰਦ ਹਨ। ਉਹ ਕਰੀਬ 9 ਮਹੀਨੇ ਜੇਲ੍ਹ ‘ਚ ਰਹੇ ਹਨ। ਦੂਜੇ ਪਾਸੇ, ਅੱਜ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਨ੍ਹਾਂ ਨੂੰ ਮਿਲਣ ਲਈ ਨਾਭਾ ਜੇਲ੍ਹ ਪਹੁੰਚੇ। ਇਸ ਦੌਰਾਨ ਪਹਿਲੀ ਵਾਰ ਡੇਰਾ ਬਿਆਸ ਵੱਲੋਂ ਉੱਥੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਬਿਕਰਮ ‘ਤੇ ਜੋ ਵੀ ਇਲਜ਼ਾਮ ਲੱਗੇ ਹਨ ਉਹ ਝੂਠ ਨੇ ਤੇ ਕਿਹਾ ਕਈ ਉਹ ਮੇਰਾ ਦੋਸਤ ਹੈ ਮੈਂ ਮਿਲਦਾ ਰਹਾਂਗਾ।