View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ ਭਾਜਪਾ ਆਗੂ ਅਤੇ ਕਾਰੋਬਾਰੀ ਗੁਰਬੀਰ ਸਿੰਘ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੌਤੀ ਮੰਗਣ ਵਾਲਿਆਂ ਨੇ 5 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਗੁਰਬੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

5 ਕਰੋੜ ਦਾ ਇੰਤਜ਼ਾਮ ਕਰੋ, ਨਹੀਂ ਤਾਂ ਅੰਜਾਮ ਭੁਗਤੋ

ਗੁਰਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 18 ਫਰਵਰੀ ਨੂੰ ਉਨ੍ਹਾਂ ਦੇ ਮੋਬਾਈਲ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਵੌਇਸ ਮੈਸੇਜ ਆਇਆ, ਜਿਸ ਵਿੱਚ ਬੋਲਣ ਵਾਲੇ ਨੇ ਖ਼ੁਦ ਨੂੰ ਗੋਲਡੀ ਬਰਾੜ ਦੱਸਿਆ। ਮੈਸੇਜ ਵਿੱਚ ਸਾਫ਼ ਲਫ਼ਜ਼ਾਂ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੀ ਪਲ-ਪਲ ਦੀ ਜਾਣਕਾਰੀ ਗੈਂਗ ਕੋਲ ਹੈ ਅਤੇ ਜੇਕਰ ਦੋ ਦਿਨਾਂ ਦੇ ਅੰਦਰ 5 ਕਰੋੜ ਰੁਪਏ ਦਾ ਇੰਤਜ਼ਾਮ ਨਾ ਹੋਇਆ, ਤਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ।

ਕਾਲ ਇਗਨੋਰ ਕਰ ਦੇਵੋਗੇ, ਗੋਲੀਆਂ ਕਿਵੇਂ ਇਗਨੋਰ ਕਰੋਗੇ

ਉਨ੍ਹਾਂ ਅੱਗੇ ਦੱਸਿਆ ਕਿ ਪਹਿਲੀ ਵਾਰ ਤਾਂ ਉਨ੍ਹਾਂ ਨੇ ਇਸ ਧਮਕੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਪਰ 22 ਫਰਵਰੀ ਨੂੰ ਦੁਬਾਰਾ ਵਟਸਐਪ ‘ਤੇ ਇੱਕ ਹੋਰ ਮੈਸੇਜ ਆਇਆ। ਜਿਸ ਵਿੱਚ ਗੈਂਗਸਟਰ ਨੇ ਲਿਖਿਆ, “ਤੁਸੀਂ ਕਾਲਾਂ ਨੂੰ ਤਾਂ ਇਗਨੋਰ ਕਰ ਰਹੇ ਹੋ, ਪਰ ਗੋਲੀਆਂ ਨੂੰ ਕਿਵੇਂ ਇਗਨੋਰ ਕਰੋਗੇ?” ਮੈਸੇਜ ਵਿੱਚ ਅੱਗੇ ਲਿਖਿਆ ਸੀ ਕਿ ਇਸ ਵਹਿਮ ਵਿੱਚ ਨਾ ਰਹਿਣਾ ਕਿ ਪੁਲਿਸ ਤੁਹਾਨੂੰ ਬਚਾ ਲਵੇਗੀ, ਹੁਣ ਕਾਲ ਨਹੀਂ ਆਵੇਗੀ, ਸਿੱਧੀ ਮੁਲਾਕਾਤ ਹੋਵੇਗੀ।

ਪੁਲਿਸ ਨੇ ਦਰਜ ਕੀਤਾ ਮਾਮਲਾ
ਇਸ ਧਮਕੀ ਤੋਂ ਬਾਅਦ ਗੁਰਬੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਵਿਦੇਸ਼ੀ ਨੰਬਰ ਤੋਂ ਆਏ ਮੈਸੇਜ ਤੇ ਵੌਇਸ ਨੋਟ ਪੁਲਿਸ ਦੇ ਹਵਾਲੇ ਕੀਤੇ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਭਾਜਪਾ ਆਗੂ ਅਤੇ ਉਨ੍ਹਾਂ ਦਾ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ‘ਟੈਨਟੈਨ’ (TenTen) ਮਲਟੀ-ਕੁਜ਼ੀਨ ਰੈਸਟੋਰੈਂਟ, ਓਪਨ ਸਕਾਈ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬੀ ਸਾਡੀ ਮਾਂ ਬੋਲੀ ਹੈ। ਇਹ ਸਿਰਫ਼ ਇੱਕ

|

|

|

ਖ਼ਬਰਿਸਤਾਨ ਨੈੱਟਵਰਕ: ਪਟਿਆਲਾ ‘ਚ ਸਵੇਰੇ-ਸਵੇਰੇ ਸੰਘਣੀ ਧੁੰਦ ਕਾਰਣ ਦਰਦਨਾਕ ਹਾਦਸਾ

|

|

|

ਖ਼ਬਰਿਸਤਾਨ ਨੈੱਟਵਰਕ: ਦਿੱਲੀ ਦੇ ਲਾਲ ਕਿਲ੍ਹਾ ਇਲਾਕੇ ਵਿੱਚ ਹੋਏ ਧਮਾਕੇ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਦੇ ਟ੍ਰਾਂਸਪੋਰਟ ਨਗਰ ਫਰਜ਼ੀ ਲੇਡੀ ਪੁਲਿਸ ਵਰਗਾ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ‘ਚ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਂ

|

|

|

ਖ਼ਬਰਿਸਤਾਨ ਨੈੱਟਵਰਕ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦੀਪਕ ਖੱਤਰੀ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਹਰਿਆਣਾ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ