ਖ਼ਬਰਿਸਤਾਨ ਨੈੱਟਵਰਕ: ਬੰਗਾ ‘ਚ ਗੁਰੂ ਨਾਨਕ ਕਾਲਜ ਫਾਰ ਵੁਮੈਨ ਵਿਚ ਕਾਰਜਕਾਰੀ ਪ੍ਰਿੰਸੀਪਲ ਮੀਨੂ ਭੋਲਾ ਦੀ ਯੋਗ ਅਗਵਾਈ ਹੇਠ ਖੂਨਦਾਨ ਕੈਂਪ ਅਤੇ ਖੂਨਦਾਨ ਸਬੰਧੀ ਕਾਲਜ ਦੀਆਂ ਲੜਕੀਆਂ ਵੱਲੋਂ ਤਿਆਰ ਕੀਤੀ ਗਈ ਪੋਸਟਰ ਪ੍ਰਦਰਸ਼ ਲਗਾਈ ਗਈ । ਇਸ ਮੌਕੇ ਤੇ ਦੀਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਦੇ ਸਰਦਾਰ ਕਿਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਰਦਾਰ ਕਿਰਪਾਲ ਸਿੰਘ ਨੇ ਕਾਲਜ ਦੀ ਸਿੱਖਿਆ ,ਸੰਸਕਾਰ ਅਤੇ ਬਾਬਾ ਨਾਨਕ ਦੇ ਵਿਚਾਰਾਂ ਦੇ ਸਨਮੁੱਖ ਵਿਦਿਆਰਥੀਆਂ ਨੂੰ ਦਿੱਤੇ ਜਾਂਦੀ ਸਿੱਖਿਆ ਉੱਤੇ ਸੰਤੁਸ਼ਟੀ ਜਾਹਰ ਕੀਤੀ ਅਤੇ ਨਵੀਂ ਪੀੜੀ ਦੇ ਵਿਦਿਆਰਥੀਆਂ ਨੂੰ ਕਾਲਜ ਨਾਲ ਜੋੜਨ ਦਾ ਸੁਨੇਹਾ ਦਿੱਤਾ। ਉਹਨਾਂ ਲੜਕੀਆਂ ਵੱਲੋਂ ਖੂਨ ਦਾਨ ਕੈਂਪ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਸਮਾਜ ਲਈ ਪ੍ਰੇਰਨਾਦਾਇਕ ਦੱਸਿਆ। ਗੁਰੂ ਨਾਨਕ ਮਿਸ਼ਨ ਢਾਹਾ ਕਲੇਰਾ ਦੀ ਮੈਡੀਕਲ ਲੈਬੋਰਟਰੀ ਟੀਮ ਨੇ ਇਸ ਮੌਕੇ ਤੇ 22 ਯੂਨਿਟ ਖੂਨ ਇਕੱਠਾ ਕੀਤਾ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾਕਟਰ ਮੀਨੂ ਭੋਲਾ, ਪੰਜਾਬੀ ਵਿਭਾਗ ਦੀ ਪ੍ਰਮੁੱਖ ਡਾਕਟਰ ਮੋਨਿਕਾ ਸਾਹਨੀ, ਕੰਪਿਊਟਰ ਵਿਭਾਗ ਦੀ ਪ੍ਰਮੁੱਖ ਸੰਦੀਪ ਕੌਰ, ਕਾਲਜ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਿੰਦਰ ਸਿੰਘ, ਕਾਲਜ ਸੁਪ੍ਰਿੰਟੈਂਡੈਂਟ ਨਗੇਦਰ ਸਿੰਘ, ਸੁਖਵਿੰਦਰ ਸਿੰਘ ਬਿਮਲਾ ਦੇਵੀ ਹਰਬੰਸ ਸਿੰਘ, ਦਲਜੀਤ ਸਿੰਘ ਤੋਂ ਇਲਾਵਾ ਕਾਲਜ ਦੇ ਹੋਰ ਸਟਾਫ ਨੇ ਮਿਲ ਕੇ ਮੁੱਖ ਮਹਿਮਾਨ ਸਰਦਾਰ ਕਿਰਪਾਲ ਸਿੰਘ ਦਾ ਸਨਮਾਨ ਕੀਤਾ। ਸਰਦਾਰ ਕਿਰਪਾਲ ਸਿੰਘ ਵੱਲੋਂ ਕਾਲਜ ਵਿੱਚ ਵਿਦਿਆਰਥੀਆਂ ਦੀ ਭਲਾਈ ਲਈ ਇਕਵੰਜਾ ਹਜ਼ਾਰ ਰੁਪਏ ਦਾਨ ਕੀਤਾ ਗਿਆ। ਕਾਲਜ ਮੈਨੇਜਮੈਂਟ ਦੇ ਮੈਂਬਰ ਮਨਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਸਰਦਾਰ ਕਿਰਪਾਲ ਸਿੰਘ ਦਾ ਵਿਦਿਆਰਥੀ ਭਲਾਈ ਫੰਡ ਲਈ ਰਕਮ ਦਾਨ ਕਰਨ ਲਈ ਧੰਨਵਾਦ ਕੀਤਾ ਗਿਆ।