ਖ਼ਬਰਿਸਤਾਨ ਨੈੱਟਵਰਕ: ਇੰਟਰਨੈਸ਼ਨਲ ਸ਼ਾਕਾਹਾਰੀ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਅੱਜ ਅੰਤਿਮ ਅਰਦਾਸ ਜਲੰਧਰ ਮਾਡਲ ਹਾਊਸ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ । ਪਰਿਵਾਰ ਨੇ ਫੇਸਬੁੱਕ ‘ਤੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਭੋਗ ਅਤੇ ਅੰਤਿਮ ਅਰਦਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਰਿੰਦਰ ਸਿੰਘ ਦੀ ਮੌਤ 9 ਅਕਤੂਬਰ ਨੂੰ ਹਾਰਟ ਅਟੇਕ ਕਾਰਣ ਹੋਈ। 10 ਅਕਤੂਬਰ ਨੂੰ ਮਾਡਲ ਟਾਊਨ ਵਿਖੇ ਅੰਤਿਮ ਸਸਕਾਰ ਕੀਤਾ ਗਿਆ।
ਅੰਤਿਮ ਅਰਦਾਸ ਮਾਡਲ ਹਾਊਸ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਇਸ ਮੌਕੇ ਪਰਿਵਾਰ ਅਤੇ ਸਾਥੀ ਕਲਾਕਾਰ ਘੁੰਮਣ ਨੂੰ ਸ਼ਰਧਾਂਜਲੀ ਦੇਣਗੇ। ਦੱਸ ਦੇਈਏ ਕਿ ਵਰਿੰਦਰ ਦੀ ਮੌਤ ‘ਤੇ ਉਸਦੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਹਸਪਤਾਲ ‘ਤੇ ਸਵਾਲ ਚੁੱਕੇ ਸਨ ਤੇ ਕਿਹਾ ਕਿ ਉਸਦੀ ਬਾਡੀ ਨੀਲੀ ਕਿਵੇਂ ਪੈ ਗਈ । ਘੁੰਮਣ ਦੇ ਪਰਿਵਾਰ ਨੇ ਮਾਮਲੇ ਵਿੱਚ ਇਨਸਾਫ਼ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਘੁੰਮਣ ਦੀ ਮੌਤ ਹਸਪਤਾਲ ਦੀ ਲਾਪਰਵਾਹੀ ਕਾਰਨ ਹੋਈ ਹੈ। ਪਰਿਵਾਰ ਨੇ ਸ਼ਹਿਰ ਵਿੱਚ ਇੱਕ ਮੋਮਬੱਤੀ ਮਾਰਚ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ।