ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਪੇਂਡੂ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ। ਜਿਸ ਦਾ ਸ਼ੁਭਾਰੰਭ ਦੁਪਹਿਰ ਦੇ ਸਮੇਂ ਹੋਵੇਗਾ। ਜਿਸ ਦਾ ਉਦਘਾਟਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ। ਬੈਲਗੱਡੀਆਂ ਦੀ ਦੌੜ ਸ਼ੁਰੂ ਤੋਂ ਹੀ ਕਿਲਾ ਰਾਏਪੁਰ ਖੇਡਾਂ ਵਿੱਚ ਖਿੱਚ ਦਾ ਮੁੱਖ ਕੇਂਦਰ ਰਹੀ ਹੈ। ਇਹ ਦੌੜਾਂ ਕਰੀਬ 11 ਸਾਲਾਂ ਬਾਅਦ ਇੱਕ ਵਾਰ ਫਿਰ ਤੋਂ ਬੈਲਗੱਡੀਆਂ ਦੌੜਨਗੀਆਂ। ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਬੈਲਗੱਡੀਆਂ ਦੀ ਦੌੜ ਨਿਯਮਾਂ ਅਤੇ ਕਾਨੂੰਨ ਮੁਤਾਬਕ ਕਰਵਾਈ ਜਾ ਰਹੀ ਹੈ। ਡੀਸੀ ਵੱਲੋਂ ਇਹ ਦੌੜਾਂ ਕਰਵਾਉਣ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ।
ਬੈਲਗੱਡੀਆਂ ਦੀ ਦੌੜ 17 ਤੋਂ 19 ਫਰਵਰੀ ਤੱਕ ਤਿੰਨੋਂ ਦਿਨ ਹੋਵੇਗੀ। ਰਾਤ ਨੂੰ ਪੰਜਾਬੀ ਗਾਇਕ ਆਪਣਾ ਅਖਾੜਾ ਲਗਾਉਣਗੇ ਅਤੇ ਦਿਨ ਭਰ ਕਰਤਬ ਦਿਖਾਉਣ ਵਾਲੇ ਆਪਣੇ ਜੌਹਰ ਦਿਖਾਉਣਗੇ। ਡੀਸੀ ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ 5 ਸਾਲ ਤੋਂ ਲੈ ਕੇ 90 ਸਾਲ ਤੱਕ ਦੇ ਖਿਡਾਰੀ ਹਿੱਸਾ ਲੈਂਦੇ ਹਨ, ਜੋ ਕਿ ਬਹੁਤ ਰੋਮਾਂਚਕ ਹੁੰਦਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 2014 ਵਿੱਚ ਕਿਲਾ ਰਾਏਪੁਰ ਖੇਡਾਂ ਵਿੱਚ ਬੈਲਗੱਡੀਆਂ ਦੀ ਦੌੜ ਬੰਦ ਕਰ ਦਿੱਤੀ ਗਈ ਸੀ।
ਬੈਲਗੱਡੀਆਂ ਦੀ ਦੌੜ ਤੋਂ ਇਲਾਵਾ ਹਾਕੀ, ਕਬੱਡੀ, ਐਥਲੈਟਿਕਸ ਅਤੇ ਹੋਰ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਕਮੇਟੀ ਬੈਲਗੱਡੀਆਂ ਦੀ ਦੌੜ ਐਨੀਮਲ ਵੈਲਫੇਅਰ ਬੋਰਡ, ਪੰਜਾਬ ਸਰਕਾਰ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਕਰਵਾਏਗੀ। ਜੇਕਰ ਕਿਸੇ ਨੇ ਵੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੈਲਗੱਡੀਆਂ ਦੀ ਦੌੜ ਤੋਂ ਇਲਾਵਾ ਹਾਕੀ, ਕਬੱਡੀ, ਐਥਲੈਟਿਕਸ ਅਤੇ ਹੋਰ ਖੇਡਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।